ਲੁਸਾਨੇ – ਰੋਮਾਨੀਆ ਦੇ 2 ਵੇਟਲਿਫਟਰਾਂ ਨੂੰ ਸਟੇਰਾਇਡ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਤੋਂ ਬੁੱਧਵਾਰ ਨੂੰ 2012 ਲੰਡਨ ਓਲੰਪਿਕ ਦੇ ਤਮਗੇ ਖੋਹ ਲਏ ਗਏ। ਇਸ ਦੇ ਨਾਲ ਹੀ ਲੰਡਨ ਖੇਡਾਂ 'ਚ ਡੋਪਿੰਗ ਦੇ ਰਿਕਾਰਡ 77 ਮਾਮਲੇ ਹੋ ਗਏ ਹਨ। ਕੌਮਾਂਤਰੀ ਓਲੰਪਿਕ ਕਮੇਟੀ ਨੇ ਕਿਹਾ ਕਿ ਚਾਂਦੀ ਤਮਗਾ ਜੇਤੂ ਰੋਕਸਾਨਾ ਕੋਕੋਸ ਅਤੇ ਕਾਂਸੀ ਤਮਗਾ ਜੇਤੂ ਰਜਵਾਨ ਮਾਰਟਿਨ ਦੇ ਨਮੂਨੇ ਕਈ ਸਟੇਰਾਇਡ ਲਈ ਪਾਜ਼ੇਟਿਵ ਪਾਏ ਗਏ ਹਨ। ਰੋਮਾਨੀਆ ਦੇ ਤੀਜੇ ਖਿਡਾਰੀ ਗੈਬ੍ਰੀਅਲ ਸਿੰਕ੍ਰੇਨੀਅਨ ਦਾ ਵੀ ਲੰਡਨ ਓਲੰਪਿਕ ਦਾ ਨਮੂਨਾ ਪਾਜ਼ੇਟਿਵ ਪਾਇਆ ਗਿਆ ਹੈ। ਡੋਪਿੰਗ ਪਾਬੰਦੀ ਦੇ ਕਾਰਣ ਹੁਣ ਉਨ੍ਹਾਂ 'ਤੇ ਕੌਮਾਂਤਰੀ ਵੇਟਲਿਫਟਿੰਗ ਮਹਾਸੰਘ ਤੋਂ ਆਜੀਵਨ ਪਾਬੰਦੀ ਦਾ ਖਤਰਾ ਮੰਡਰਾ ਰਿਹਾ ਹੈ। ਕੌਮਾਂਤਰੀ ਓਲੰਪਿਕ ਕਮੇਟੀ ਨੇ ਡੋਪਿੰਗ ਦੇ ਕਾਰਣ 2012 ਓਲੰਪਿਕ 'ਚ ਹਿੱਸਾ ਲੈਣ ਵਾਲੇ ਰੋਮਾਨੀਆ ਦੀ ਵੇਟਲਿਫਟਿੰਗ ਟੀਮ ਦੇ 4 ਮੈਂਬਰਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਹੈ।
ਟੀਮ ਇੰਡੀਆ 'ਚ ਕੋਈ ਵੀ ਭੂਮਿਕਾ ਨਿਭਾਉਣ 'ਤੇ ਖੁਸ਼ੀ ਹੋਵੇਗੀ : ਰਾਹੁਲ
NEXT STORY