ਮੈਡ੍ਰਿਡ : ਰੀਆਲ ਮੈਡ੍ਰਿਡ ਦੇ ਸਟਾਰ ਫਾਰਵਰਡ ਵਿਨੀਸੀਅਸ ਜੂਨੀਅਰ 'ਤੇ ਸਪੈਨਿਸ਼ ਫੁੱਟਬਾਲ ਲੀਗ 'ਲਾ ਲੀਗਾ' ਵਿੱਚ 4 ਮੈਚਾਂ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਸ਼ਨੀਵਾਰ ਨੂੰ ਵਿਲਾਰੀਆਲ ਵਿਰੁੱਧ ਖੇਡੇ ਗਏ ਮੈਚ ਦੌਰਾਨ ਵਿਰੋਧੀ ਟੀਮ ਦੇ ਖਿਡਾਰੀ ਨਾਥਨ ਸਲੀਬਾ ਦੇ ਵਾਲ ਖਿੱਚਣ ਕਾਰਨ ਉਨ੍ਹਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਪਾਬੰਦੀ ਕਾਰਨ ਵਿਨੀਸੀਅਸ ਹੁਣ ਬਾਰਸੀਲੋਨਾ ਵਿਰੁੱਧ ਹੋਣ ਵਾਲੇ ਅਹਿਮ ਮੁਕਾਬਲੇ ਵਿੱਚ ਵੀ ਨਹੀਂ ਖੇਡ ਸਕਣਗੇ।
ਮੈਚ ਦੇ 73ਵੇਂ ਮਿੰਟ ਵਿੱਚ ਸਲੀਬਾ ਦੇ ਵਾਲ ਜ਼ੋਰ ਨਾਲ ਖਿੱਚਣ ਕਰਕੇ ਵਿਨੀਸੀਅਸ ਨੂੰ ਸਿੱਧਾ ਲਾਲ ਕਾਰਡ ਦਿਖਾਇਆ ਗਿਆ ਸੀ। ਹਾਲਾਂਕਿ, ਰੀਆਲ ਮੈਡ੍ਰਿਡ ਨੇ ਇਹ ਮੁਕਾਬਲਾ 1-0 ਨਾਲ ਜਿੱਤ ਲਿਆ ਸੀ। ਸਪੈਨਿਸ਼ ਫੁੱਟਬਾਲ ਫੈਡਰੇਸ਼ਨ ਦੀ ਅਨੁਸ਼ਾਸਨੀ ਕਮੇਟੀ ਨੇ ਬੁੱਧਵਾਰ ਨੂੰ ਰੋਮਾ ਵਿਰੁੱਧ ਮੈਡ੍ਰਿਡ ਦੇ ਚੈਂਪੀਅਨਜ਼ ਲੀਗ ਮੈਚ ਤੋਂ ਠੀਕ ਪਹਿਲਾਂ ਵਿਨੀਸੀਅਸ ਨੂੰ 4 ਮੈਚਾਂ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ।
ਭਾਰਤੀ ਬੱਲੇਬਾਜ਼ਾਂ ਨੂੰ ਜ਼ਿਆਦਾ ਜ਼ਿੰਮੇਵਾਰੀ ਲੈਣੀ ਪਵੇਗੀ : ਸੁਨੀਲ ਗਾਵਸਕਰ
NEXT STORY