ਨਵੀਂ ਦਿੱਲੀ : ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਵਨਡੇ ਲੜੀ ਦੇ ਸ਼ੁਰੂਆਤੀ ਤਿੰਨ ਮੁਕਾਬਲਿਆਂ ਲਈ ਭਾਰਤੀ ਟੀਮ ਵਿੱਚ ਬਦਲਾਅ ਕੀਤਾ ਗਿਆ ਹੈ। ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਦੇ ਸੱਟ ਕਾਰਨ ਲੜੀ ਤੋਂ ਬਾਹਰ ਹੋਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਆਕਿਬ ਨਬੀ ਨੂੰ ਸ਼ੁਰੂਆਤੀ ਤਿੰਨਾਂ ਮੈਚਾਂ ਲਈ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਬੀ.ਸੀ.ਸੀ.ਆਈ. ਨੇ 31 ਅਕਤੂਬਰ ਨੂੰ ਇਸ ਦੀ ਅਧਿਕਾਰਤ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਆਕਿਬ ਨਬੀ ਨੂੰ ਸਿਰਫ਼ ਲੜੀ ਦੇ ਚੌਥੇ ਅਤੇ ਪੰਜਵੇਂ ਵਨਡੇ ਮੈਚ ਲਈ ਚੁਣਿਆ ਗਿਆ ਸੀ। ਪਰ ਪ੍ਰਸਿੱਧ ਕ੍ਰਿਸ਼ਨਾ ਦੇ ਸੱਟ ਲੱਗਣ ਤੋਂ ਬਾਅਦ ਹੁਣ ਉਹ ਪੂਰੀ ਵਨਡੇ ਲੜੀ ਦੀ ਸ਼ੁਰੂਆਤ ਤੋਂ ਹੀ ਭਾਰਤੀ ਟੀਮ ਦਾ ਹਿੱਸਾ ਰਹਿਣਗੇ। ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਆਕਿਬ ਨਬੀ ਨੇ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਪਿਛਲੇ ਸਾਲ ਆਪਣੀ ਟੀਮ ਨੂੰ ਰਣਜੀ ਟ੍ਰਾਫ਼ੀ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਹ ਵੈਸਟਇੰਡੀਜ਼ ਖ਼ਿਲਾਫ਼ ਗੁਹਾਟੀ ਵਿਖੇ ਖੇਡੇ ਗਏ ਮੈਚ ਨਾਲ ਭਾਰਤ ਲਈ ਪਹਿਲਾਂ ਹੀ ਵਨਡੇ ਡੈਬਿਊ ਕਰ ਚੁੱਕੇ ਹਨ।
ਪਹਿਲੇ ਤਿੰਨ ਵਨਡੇ ਮੈਚਾਂ ਲਈ ਭਾਰਤ ਦੀ ਅਪਡੇਟਿਡ ਟੀਮ:
ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅੱਈਅਰ (ਉਪ-ਕਪਤਾਨ), ਕੇ.ਐੱਲ. ਰਾਹੁਲ (ਵਿਕਟਕੀਪਰ), ਅਕਸ਼ਰ ਪਟੇਲ, ਨਮਨ ਧੀਰ, ਅੰਸ਼ੁਲ ਕੰਬੋਜ, ਗੁਰਨੂਰ ਬਰਾਰ, ਰੁਤੁਰਾਜ ਗਾਇਕਵਾੜ, ਅਰਸ਼ਦੀਪ ਸਿੰਘ, ਈਸ਼ਾਨ ਕਿਸ਼ਨ (ਵਿਕਟਕੀਪਰ), ਮੁਹੰਮਦ ਸਿਰਾਜ, ਕੁਲਦੀਪ ਯਾਦਵ, ਨੀਤੀਸ਼ ਕੁਮਾਰ ਰੈੱਡੀ (ਸਿਰਫ਼ ਪਹਿਲੇ ਵਨਡੇ ਲਈ), ਆਕਿਬ ਨਬੀ।
ਚੌਥੇ ਅਤੇ ਪੰਜਵੇਂ ਵਨਡੇ ਲਈ ਭਾਰਤ ਦੀ ਵਨਡੇ ਟੀਮ :
ਸ਼੍ਰੇਅਸ ਅਈਅਰ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਤਿਲਕ ਵਰਮਾ, ਈਸ਼ਾਨ ਕਿਸ਼ਨ (ਉਪ-ਕਪਤਾਨ ਅਤੇ ਵਿਕਟਕੀਪਰ), ਅਕਸ਼ਰ ਪਟੇਲ, ਨਮਨ ਧੀਰ, ਆਕਿਬ ਨਬੀ, ਗੁਰਨੂਰ ਬਰਾੜ, ਰੁਤੂਰਾਜ ਗਾਇਕਾਵਾੜ, ਅਰਸ਼ਦੀਪ ਸਿੰਘ, ਕੁਮਾਰ ਕੁਸ਼ਾਗਰ (ਵਿਕਟਕੀਪਰ), ਮੁਹੰਮਦ ਸਿਰਾਜ, ਯਸ਼ ਠਾਕੁਰ, ਕੁਲਦੀਪ ਯਾਦਵ।
ਲਕਸ਼ੈ, ਸਿੰਧੂ, ਅਨਮੋਲ ਤੇ ਹੁੱਡਾ ਕੁਆਰਟਰ ਫਾਈਨਲ ’ਚ ਪੁੱਜੇ
NEXT STORY