ਨਵੀਂ ਦਿੱਲੀ- ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਅਮਿਤ ਪੰਘਾਲ ਅਤੇ 2010 ਰਾਸ਼ਟਰਮੰਡਲ ਖੇਡਾਂ 'ਚ ਤਮਗਾ ਜਿੱਤਣ ਵਾਲੇ ਗੌਰਵ ਸੋਲੰਕੀ ਤੋਂ ਇਲਾਵਾ ਮਨਦੀਪ ਜਾਂਗੜਾ, ਸਚਿਨ ਸਿਵਾਚ, ਸਾਬਕਾ ਯੁਵਾ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਸ਼ਿਵ ਥਾਪਾ ਅਤੇ ਗੌਰਵ ਬਿਧੁੜੀ ਉਨ੍ਹਾਂ 50 ਮੁੱਕੇਬਾਜ਼ਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਇਲੀਟ ਪੁਰਸ਼ ਕੈਂਪ ਲਈ ਚੁਣਿਆ ਗਿਆ। ਇਹ ਕੈਂਪ 10 ਦਸੰਬਰ ਤੋਂ ਪਟਿਆਲਾ ਸਥਿਤ ਭਾਰਤੀ ਖੇਡ ਸੰਸਥਾਨ 'ਚ ਸ਼ੁਰੂ ਹੋਇਆ ਅਤੇ ਅਗਲੇ ਸਾਲ 15 ਜਨਵਰੀ ਤੱਕ ਚੱਲੇਗਾ, ਜਿਸ 'ਚ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਸਾਂਟਿਆਗੋ ਨਿਏਵਾ ਦੀ ਅਗਵਾਈ 'ਚ 14 ਕੋਚ ਖਿਡਾਰੀਆਂ ਲਈ ਉਪਲੱਬਧ ਹਨ।
ਮਲਿੰਗਾ ਨੂੰ ਨਿਊਜ਼ੀਲੈਂਡ ਖਿਲਾਫ ਵਨ ਡੇ, ਟੀ-20 ਦੀ ਕਮਾਨ
NEXT STORY