ਢਾਕਾ- ਅਫਗਾਨਿਸਤਾਨ ਦੇ ਘੱਟ ਤੋਂ ਘੱਟ 8 ਕ੍ਰਿਕਟਰਾਂ ਦਾ ਬੰਗਲਾਦੇਸ਼ ਦੇ ਵਿਰੁੱਧ ਸੀਮਿਤ ਓਵਰਾਂ ਦੀ ਸੀਰੀਜ਼ ਤੋਂ ਪਹਿਲਾਂ ਕੋਵਿਡ-19 ਦੇ ਲਈ ਕੀਤਾ ਗਿਆ ਟੈਸਟ ਪਾਜ਼ੇਟਿਵ ਆਇਆ ਹੈ। 8 ਕ੍ਰਿਕਟਰਾਂ ਤੋਂ ਇਲਾਵਾ ਅਫਗਾਨਿਸਤਾਨ ਦੇ ਸਹਿਯੋਗੀ ਸਟਾਫ ਦੇ ਤਿੰਨ ਮੈਂਬਰਾਂ ਦਾ ਟੈਸਟ ਵੀ ਪਾਜ਼ੇਟਿਵ ਆਇਆ ਹੈ। ਅਫਗਾਨਿਸਤਾਨ ਨੇ 23 ਫਰਵਰੀ ਤੋਂ ਬੰਗਲਾਦੇਸ਼ ਦੇ ਵਿਰੁੱਧ 3 ਵਨ ਡੇ ਅਤੇ 2 ਟੀ-20 ਅੰਤਰਰਾਸ਼ਟਰੀ ਮੈਚ ਖੇਡਣੇ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੀ ਟੀਮ ਦੇ ਬਾਕੀ ਮੈਂਬਰਾਂ ਨੇ ਸਿਲਹਟ ਵਿਚ ਅੱਜ (ਮੰਗਲਵਾਰ) ਤੋਂ ਇਕ ਹਫਤੇ ਤੱਕ ਚੱਲਣ ਵਾਲੇ ਅਭਿਆਸ ਕੈਂਪ ਵਿਚ ਹਿੱਸਾ ਲਿਆ, ਜਦਕਿ ਪਾਜ਼ੇਟਿਵ ਪਾਏ ਗਏ ਖਿਡਾਰੀ ਇਕਾਂਤਵਾਸ 'ਤੇ ਹਨ। 3 ਵਨ ਡੇ 23, 25 ਅਤੇ 28 ਫਰਵਰੀ ਨੂੰ ਖੇਡੇ ਜਾਣੇ ਹਨ, ਜਦਕਿ ਟੀ-20 ਮੈਚ ਤਿੰਨ ਅਤੇ 5 ਮਾਰਚ ਨੂੰ ਹੋਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IPL 2022 Auction : ਇਸ ਕਾਰਨ CSK ਨੇ ਨਹੀਂ ਖ਼ਰੀਦਿਆ ਸੁਰੇਸ਼ ਰੈਨਾ ਨੂੰ, ਸਾਹਮਣੇ ਆਈ ਵੱਡੀ ਵਜ੍ਹਾ
NEXT STORY