ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) 2022 ਆਕਸ਼ਨ 'ਚ ਕਈ ਫ੍ਰੈਂਚਾਈਜ਼ੀਆਂ ਨੇ ਆਪਣੇ ਪੁਰਾਣੇ ਸਾਥੀਆਂ ਨੂੰ ਨਹੀਂ ਖ਼ਰੀਦਿਆ। ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਵੀ ਉਨ੍ਹਾਂ 'ਚੋਂ ਇਕ ਹੈ ਜਿਸ ਨੇ ਸੁਰੇਸ਼ ਰੈਨਾ ਨੂੰ ਇਸ ਵਾਰ ਆਪਣੇ ਨਾਲ ਨਹੀਂ ਜੋੜਿਆ। ਰੈਨਾ ਆਈ. ਪੀ. ਐੱਲ. ਦੀ ਸ਼ੁਰੂਆਤ ਤੋਂ ਹੀ ਚੇਨਈ ਦਾ ਹਿੱਸਾ ਸਨ। ਬੀਤੇ ਸਮੇਂ ਜਦੋਂ ਚੇਨਈ ਬੈਨ ਹੋਈ ਸੀ ਤਾਂ ਉਹ ਗੁਜਰਾਤ ਲਾਇਨਜ਼ ਦੇ ਕਪਤਾਨ ਬਣੇ ਸਨ ਪਰ ਇਸ ਤੋਂ ਇਲਾਵਾ ਰੈਨਾ ਹਰ ਵਾਰ ਚੇਨਈ ਲਈ ਖੇਡੇ ਸਨ। ਚੇਨਈ ਸੁਪਰ ਕਿੰਗਜ਼ 'ਚ ਜੇਕਰ ਧੋਨੀ ਦੇ ਬਾਅਦ ਕੋਈ ਖਿਡਾਰੀ ਮਸ਼ਹੂਰ ਸੀ ਤਾਂ ਉਹ ਰੈਨਾ ਹੀ ਸਨ। ਫੈਂਸ ਜਿੱਥੇ ਧੋਨੀ ਨੂੰ ਥਾਲਾ ਕਹਿੰਦੇ ਸਨ ਤਾਂ ਰੈਨਾ ਨੂੰ ਚਿੰਨਾ ਥਾਲਾ ਕਹਿੰਦੇ ਸਨ। ਹੁਣ ਹਾਲਾਂਕਿ ਉਹ ਪੀਲੀ ਜਰਸੀ 'ਚ ਦਿਖਾਈ ਨਹੀਂ ਦੇਣਗੇ। ਸੀ. ਐੱਸ. ਕੇ. ਦੇ ਮੁੱਖ ਕਾਰਜਕਾਰੀ ਅਧਿਕਾਰੀ ਕਾਸ਼ੀ ਵਿਸ਼ਵਨਾਥ ਨੇ ਦੱਸਿਆ ਕਿ ਫ੍ਰੈਂਚਾਈਜ਼ੀ ਨੇ ਉਨ੍ਹਾਂ ਨੂੰ ਕਿਉਂ ਨਹੀਂ ਖਰੀਦਿਆ।
ਇਹ ਵੀ ਪੜ੍ਹੋ : ਰਣਜੀ ਟਰਾਫੀ ਨੂੰ ਲੈ ਕੇ BCCI ਨੇ ਜਾਰੀ ਕੀਤੇ ਗਏ ਨਿਯਮ, ਗੇਂਦਬਾਜ਼ ਨਹੀਂ ਕਰ ਸਕਣਗੇ ਇਸ ਚੀਜ਼ ਦਾ ਇਸਤੇਮਾਲ
ਫ਼ਾਰਮ ਤੇ ਟੀਮ ਦੇ ਤਾਲਮੇਲ 'ਤੇ ਦਿੱਤਾ ਧਿਆਨ
ਵਿਸ਼ਵਨਾਥ ਨੇ ਕਿਹਾ ਕਿ ਰੈਨਾ ਨੇ ਲਗਾਤਾਰ ਸੀ. ਐੱਸ. ਕੇ. ਲਈ ਦਮਦਾਰ ਖੇਡਿਆ ਹੈ। ਪਰ ਨਿਲਾਮੀ 'ਚ ਜਦੋਂ ਖਿਡਾਰੀਆਂ ਦੀ ਚੋਣ ਕੀਤੀ ਗਈ ਤਾਂ ਟੀਮ ਦੇ ਤਾਲਮੇਲ ਤੇ ਫ਼ਾਰਮ ਨੂੰ ਧਿਆਨ 'ਚ ਰੱਖਿਆ ਗਿਆ। ਵਿਸ਼ਵਨਾਥ ਨੇ ਕਿਹਾ, 'ਪਿਛਲੇ 12 ਸਾਲ ਤੋਂ ਰੈਨਾ ਸੀ. ਐੱਸ. ਕੇ. ਦੇ ਲਈ ਲਗਾਤਾਰ ਚੰਗਾ ਖੇਡ ਰਹੇ ਹਨ। ਜ਼ਾਹਰ ਜਿਹੀ ਗੱਲ ਹੈ ਕਿ ਸਾਡੇ ਲਈ ਇਹ ਮੁਸ਼ਕਲ ਸੀ ਕਿ ਅਸੀਂ ਰੈਨਾ ਨੂੰ ਨਹੀਂ ਲੈ ਰਹੇ ਪਰ ਨਾਲ ਹੀ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਟੀਮ ਸੰਯੋਜਨ ਫ਼ਾਰਮ 'ਤੇ ਨਿਰਭਰ ਕਰਦੀ ਹੈ ਤੇ ਨਾਲ ਇਸ 'ਤੇ ਵੀ ਕਿ ਟੀਮ ਦੀ ਜ਼ਰੂਰਤ ਕੀ ਹੈ। ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰਖਦੇ ਹੋਏ ਸਾਨੂੰ ਲੱਗਾ ਕਿ ਉਹ ਟੀਮ 'ਚ ਫਿੱਟ ਨਹੀਂ ਬੈਠਦੇ ਹਨ।
ਇਹ ਵੀ ਪੜ੍ਹੋ : IND v WI T20I : ਸੱਟ ਦੇ ਸ਼ਿਕਾਰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲਿਆ ਟੀਮ 'ਚ ਖੇਡਣ ਦਾ ਮੌਕਾ
ਰੈਨਾ ਆਈ. ਪੀ. ਐੱਲ. ਇਤਿਹਾਸ ਦੇ ਸਭ ਤੋਂ ਸਫਲ ਬੱਲੇਬਾਜ਼ਾਂ 'ਚੋਂ ਇਕ ਹਨ। ਉਨ੍ਹਾਂ ਨੇ ਇਸ ਲੀਗ 'ਚ 205 ਮੈਚ ਖੇਡੇ ਹਨ ਤੇ 5528 ਦੌੜਾਂ ਬਣਾਈਆਂ ਹਨ। ਉਹ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਚੌਥੇ ਸਥਾਨ 'ਤੇ ਹਨ। ਉਨ੍ਹਾਂ ਨੇ ਜਿੰਨੀਆਂ ਦੌੜਾਂ ਬਣਾਈਆਂ ਹਨ ਉਨ੍ਹਾਂ 'ਚੋਂ 4678 ਦੌੜਾਂ ਉਨ੍ਹਾਂ ਨੇ ਚੇਨਈ ਨਾਲ ਖੇਡਦੇ ਹੋਏ ਬਣਾਈਆਂ ਹਨ। ਉਹ ਚੇਨਈ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਹ ਮਿਸਟਰ ਆਈ. ਪੀ. ਐੱਲ. ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਣਜੀ ਟਰਾਫੀ ਨੂੰ ਲੈ ਕੇ BCCI ਨੇ ਜਾਰੀ ਕੀਤੇ ਗਏ ਨਿਯਮ, ਗੇਂਦਬਾਜ਼ ਨਹੀਂ ਕਰ ਸਕਣਗੇ ਇਸ ਚੀਜ਼ ਦਾ ਇਸਤੇਮਾਲ
NEXT STORY