ਬੈਂਗਲੁਰੂ- 96 ਸਾਲਾ ਐੱਨ. ਐੱਸ. ਦੱਤਾਤ੍ਰੇਅ ਇਥੇ 28 ਅਪ੍ਰੈਲ ਨੂੰ ਹੋਣ ਵਾਲੀ ਟੀ. ਸੀ. ਐੱਸ. ਵਰਲਡ 10 ਕੇ ਬੈਂਗਲੁਰੂ 2024 ਮੈਰਾਥਨ ’ਚ ਹਿੱਸਾ ਲੈਣ ਵਾਲੇ ਸਭ ਤੋਂ ਬਜ਼ੁਰਗ ਦੌੜਾਕ ਹੋਣਗੇ। ਉਹ ਇਸ ਤੋਂ ਪਹਿਲਾਂ ਵੀ ਇਸ ਦੌੜ ਵਿਚ ਹਿੱਸਾ ਲੈ ਚੁੱਕੇ ਹਨ। 5 ਸਾਲ ਪਹਿਲਾਂ ਲੰਬੀ ਦੌੜ ਵਿਚ ਆਪਣੀ ਸ਼ੁਰੂਆਤ ਕਰਨ ਵਾਲੇ ਦੱਤਾਤ੍ਰੇਅ ਕਈ ਮੈਰਾਥਨ ਅਤੇ ਵਾਕਾਥਨ ਵਿਚ ਹਿੱਸਾ ਲੈ ਚੁੱਕੇ ਹਨ।
ਉਨ੍ਹਾਂ ਕਿਹਾ,‘ਪਹਿਲੀ ਮੈਰਾਥਨ ਤੋਂ ਬਾਅਦ ਹੀ ਮੈਨੂੰ ਲੱਗਾ ਕਿ ਮੈਂ ਇਸ ਨੂੰ ਜਾਰੀ ਰੱਖ ਸਕਦਾ ਹਾਂ। ਮੈਂ ਫਿੱਟ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਇਹ ਜਲਦੀ ਹੀ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਿਆ।’ ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਬੇਅੰਤ ਦੌਲਤ ਹੈ ਪਰ ਤੁਸੀਂ ਇਸ ਦਾ ਆਨੰਦ ਨਹੀਂ ਮਾਣ ਸਕਦੇ ਤਾਂ ਕੀ ਫਾਇਦਾ ਹੈ? ਸਿਹਤ ਬਹੁਤ ਜ਼ਰੂਰੀ ਹੈ, ਪੈਸਾ ਨਹੀਂ।’ ਉਹ ਸਵੇਰੇ 5.30 ਵਜੇ ਉੱਠਦੇ ਹਨ ਅਤੇ ਕਸਰਤ ਕਰਦੇ ਹਨ ਅਤੇ ਅੱਧਾ ਘੰਟਾ ਸਾਈਕਲ ਚਲਾਉਂਦੇ ਹਨ। ਸ਼ਾਮ ਨੂੰ ਉਹ ਟ੍ਰੈਡਮਿਲ ’ਤੇ ਕਸਰਤ ਕਰਦੇ ਹਨ।
IPL 2024 : ਦਿੱਲੀ ਨੂੰ ਰਿਕਾਰਡ 106 ਦੌੜਾਂ ਨਾਲ ਹਰਾ ਕੇ ਕੋਲਕਾਤਾ ਨੇ ਦਰਜ ਕੀਤੀ ਲਗਾਤਾਰ ਤੀਜੀ ਜਿੱਤ
NEXT STORY