ਮਾਸਕੋ- ਵਿਸ਼ਵ ਕੱਪ ਵਿਚ ਹਿੱਸਾ ਲੈ ਰਹੇ ਫੁੱਟਬਾਲਰਾਂ ਦੇ ਅਨੋਖੇ ਅੰਧ ਵਿਸ਼ਵਾਸ ਵੀ ਹੈਰਾਨ ਕਰ ਦੇਣ ਵਾਲੇ ਹਨ। ਮਤਲਬ ਕਿਸੇ ਦਾ ਮੰਨਣਾ ਹੈ ਕਿ 'ਲੱਕੀ' ਅੰਡਰਵਾਈਅਰ ਪਹਿਨਣ ਨਾਲ ਕਾਮਯਾਬੀ ਮਿਲੇਗੀ ਤਾਂ ਕੋਈ ਡਾਈਟਿੰਗ ਤੇ ਵਰਜਿਸ਼ ਰਾਹੀਂ ਕਾਮਯਾਬ ਹੋਣਾ ਚਾਹੁੰਦਾ ਹੈ। ਖਿਡਾਰੀਆਂ ਤੇ ਕੋਚਾਂ ਵਿਚ ਅੰਧ ਵਿਸ਼ਵਾਸ ਦਾ ਆਲਮ ਇਹ ਹੈ ਕਿ ਉਹ ਸਫਲ ਹੋਣ ਲਈ ਹਰ ਦਾਅ ਅਜ਼ਮਾਉਣਾ ਚਾਹੁੰਦੇ ਹਨ। ਕੋਲੰਬੀਆ ਦੇ ਗੋਲਕੀਪਰ ਰੇਨੇ ਹਿਗੂਏਟਾ ਦਾ ਮੰਨਣਾ ਹੈ ਕਿ ਨੀਲੀ ਅੰਡਰਵੀਅਰ ਪਹਿਨਣ ਨਾਲ ਉਨ੍ਹਾਂ ਨੂੰ ਕਾਮਯਾਬੀ ਮਿਲੇਗੀ ਤੇ ਜਰਮਨ ਸਟ੍ਰਾਈਕਰ ਮਾਰੀਓ ਗੋਮੇਜ ਮੈਚ ਤੋਂ ਪਹਿਲਾਂ ਇਕਦਮ ਖੱਬੇ ਪਾਸੇ ਬਣੀ ਟਾਇਲਟ ਦਾ ਇਸਤੇਮਾਲ ਕਰਦਾ ਹੈ। ਗੋਮੇਜ ਦਾ ਸਾਥੀ ਖਿਡਾਰੀ ਜੂਲੀਅਨ ਡ੍ਰਾਕਲਲੇਰ ਵੱਡੇ ਮੈਚ ਤੋਂ ਪਹਿਲਾਂ ਉਸ ਨੂੰ ਪ੍ਰਫਿਊਮ ਲਾਉਂਦਾ ਹੈ।
ਖੇਡ ਮਨੋਵਿਗਿਆਨਕ ਡਾਨ ਅਬ੍ਰਾਹਮ ਨੇ ਕਿਹਾ, ''ਹਰ ਖਿਡਾਰੀ ਮੈਚ ਤੋਂ ਪਹਿਲਾਂ ਕੋਈ ਨਿਯਮ ਰੱਖਦਾ ਹੈ। ਆਮ ਤੌਰ 'ਤੇ ਇਸਦਾ ਪ੍ਰਦਰਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਪਰ ਖਿਡਾਰੀਆਂ ਨੂੰ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਨਾਲ ਸਫਲਤਾ ਮਿਲੇਗੀ।''
ਇੰਗਲੈਂਡ ਦੇ ਫਿਲ ਜੋਂਸ ਵਰਗੇ ਕੁਝ ਖਿਡਾਰੀ ਸਫੇਦ ਲਾਈਨ 'ਤੇ ਚੱਲਣਾ ਪਸੰਦ ਨਹੀਂ ਕਰਦੇ, ਜਦਕਿ ਬ੍ਰਾਜ਼ੀਲ ਦਾ ਡਿਫੈਂਡਰ ਮਾਰਸ਼ਲੋ ਹਮੇਸ਼ਾ ਪਿੱਚ 'ਤੇ ਪਹਿਲਾਂ ਸੱਜੇ ਪਾਸੇ ਕਮਦ ਰੱਖਦਾ ਹੈ। ਮੋਰਾਕੋ ਦਾ ਹਰਵ ਰੇਨਾਲਡ ਸਫੇਦ ਕਮੀਜ਼ ਪਹਿਨਦਾ ਹੈ, ਜਿਸ ਨਾਲ ਉਸ ਨੂੰ ਅਫਰੀਕੀ ਕੱਪ ਆਫ ਨੇਸ਼ਨਜ਼ ਵਿਚ ਤਾਂ ਸਫਲਤਾ ਮਿਲੀ ਪਰ ਵਿਸ਼ਵ ਕੱਪ ਵਿਚ ਨਹੀਂ।ਫਰਾਂਸ ਦੀ 1998 ਵਿਸ਼ਵ ਕੱਪ ਟੀਮ ਦੇ ਖਿਡਾਰੀ ਮੈਚ ਤੋਂ ਪਹਿਲਾਂ ਗੋਲਕੀਪਰ ਦੇ ਗੰਜੇ ਸਿਰ 'ਤੇ ਹੱਥ ਫੇਰਦੇ ਸਨ। ਡਿਫੈਂਡਰ ਲਾਰੇਂਟ ਬਲਾਂਕ ਹਰ ਮੈਚ ਤੋਂ ਪਹਿਲਾਂ ਬਾਰਥਜ ਦੇ ਸਿਰ 'ਤੇ ਚੁੰਮਣ ਦਿੰਦਾ ਸੀ।
ਇਤਿਹਾਸ ਰਚਣ ਲਈ ਆਈਸਲੈਂਡ ਨੂੰ ਨਾਈਜੀਰੀਆ 'ਤੇ ਜਿੱਤ ਦੀ ਆਸ
NEXT STORY