ਨਵੀਂ ਦਿੱਲੀ– ਭਾਰਤ ਦੇ ਅਭੈ ਸਿੰਘ ਨੇ ਜਿਊਰਿਖ ’ਚ ਖੇਡੇ ਜਾ ਰਹੇ ‘ਗ੍ਰਾਸਹੌਪਰ ਕੱਪ’ ਸਕੁਐਸ਼ ਟੂਰਨਾਮੈਂਟ ’ਚ ਮਿਸਰ ਦੇ ਵਿਸ਼ਵ ਨੰਬਰ 13 ਅਲੀ ਅਬੂ ਏਲੇਈਨਿਨ ਨੂੰ ਹਰਾ ਕੇ ਪਹਿਲੀ ਵਾਰ ਪੀ. ਐੱਸ. ਏ. ‘ਗੋਲਡ ਲੈਵਲ’ ਦੀ ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ।
ਵਿਸ਼ਵ ਰੈਂਕਿੰਗ ’ਚ 24ਵੇਂ ਸਥਾਨ ’ਤੇ ਕਾਬਜ਼ ਅਭੈ ਦੂਜੇ ਦੌਰ ਦੇ ਪਹਿਲੇ ਸੈੱਟ ’ਚ 5-8 ਨਾਲ ਪਿੱਛੇ ਚੱਲ ਰਿਹਾ ਸੀ। ਉਸ ਨੇ ਹਾਲਾਂਕਿ ਸ਼ਾਨਦਾਰ ਵਾਪਸੀ ਕਰਦੇ ਹੋਏ 7ਵਾਂ ਦਰਜਾ ਪ੍ਰਾਪਤ ਏਲੇਇਨਿਨ ਨੂੰ 12-10, 11-9 ਨਾਲ ਹਰਾਇਆ । ਇਸ ਮਹੀਨੇ ਦੀ ਸ਼ੁਰੂਆਤ ’ਚ ਵੀ ਅਭੈ ਨੇ ਮਿਸਰ ’ਚ ਆਯੋਜਿਤ ਐੱਲ ਗੂਨਾ ਓਪਨ ’ਚ ਵੀ ਏਲੇਇਨਿਨ ਨੂੰ ਹਰਾਇਆ ਸੀ।
ਅਭੈ ਦੇ ਸਾਹਮਣੇ ਹੁਣ ਕੁਆਰਟਰ ਫਾਈਨਲ ’ਚ ਮਿਸਰ ਦੇ ਵਿਸ਼ਵ ਨੰਬਰ 4 ਕਰੀਮ ਗਵਾਡ ਦੀ ਚੁਣੌਤੀ ਹੋਵੇਗੀ।
ਪੰਜਾਬ ਕਿੰਗਜ਼ ਨਾਲ ਮੁਕਾਬਲੇ ਤੋਂ ਪਹਿਲਾਂ ਅਭਿਆਸ ਦੌਰਾਨ ਵਾਪਰਿਆ ਖ਼ੌਫ਼ਨਾਕ ਹਾਦਸਾ!
NEXT STORY