ਮੋਹਾਲੀ : ਅਭਿਸ਼ੇਕ ਸ਼ਰਮਾ ਨੇ ਤੂਫਾਨੀ ਪਾਰੀ ਖੇਡ ਕੇ ਸ਼ੁਭਮਨ ਗਿੱਲ ਦੇ ਅਰਧ ਸੈਂਕੜੇ ਦੀ ਚਮਕ ਫਿੱਕੀ ਕਰਨ ’ਚ ਕੋਈ ਕਸਰ ਨਹੀਂ ਛੱਡੀ, ਜਿਸ ਨਾਲ ਅੰਮ੍ਰਿਤਸਰ ਸਟੋਰਮਜ਼ ਨੇ ਸ਼ੇਰ-ਏ-ਪੰਜਾਬ ਟੀ-20 ਲੀਗ ਕ੍ਰਿਕਟ ਟੂਰਨਾਮੈਂਟ ’ਚ ਫਾਜ਼ਿਲਕਾ ਫਾਲਕਨਜ਼ ’ਤੇ 4 ਵਿਕਟਾਂ ਨਾਲ ਜਿੱਤ ਦਰਜ ਕਰਕੇ ਸੈਮੀਫਾਈਨਲ ’ਚ ਪਹੁੰਚਣ ਦੀ ਆਪਣੀ ਉਮੀਦ ਨੂੰ ਜਿਊਂਦਾ ਰੱਖਿਆ।
ਫਾਜ਼ਿਲਕਾ ਫਾਲਕਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ 6 ਵਿਕਟਾਂ ’ਤੇ 191 ਦੌੜਾਂ ਬਣਾਈਆਂ। ਉਸ ਨੇ 20 ਦੌੜਾਂ ਦੇ ਅੰਦਰ 2 ਵਿਕਟਾਂ ਗੁਆ ਦਿੱਤੀਆਂ ਸਨ ਪਰ ਕਪਤਾਨ ਸ਼ੁਭਮਨ ਗਿੱਲ ਤੇ ਪ੍ਰਾਂਸ਼ੂ ਪ੍ਰਤਾਪ ਨੇ ਮਿਲ ਕੇ ਤੀਜੀ ਵਿਕਟ ਲਈ 72 ਦੌੜਾਂ ਜੋੜੀਆਂ। ਗਿੱਲ ਨੇ 35 ਗੇਂਦਾਂ ’ਚ 67 ਦੌੜਾਂ ਬਣਾਈਆਂ। ਗਿੱਲ ਦੇ ਆਊਟ ਹੋਣ ਤੋਂ ਬਾਅਦ ਪ੍ਰਾਂਸ਼ੂ (33 ਗੇਂਦਾਂ ’ਚ 40 ਦੌੜਾਂ) ਅਤੇ ਸਨਵੀਰ ਸਿੰਘ (21 ਗੇਂਦਾਂ ’ਚ 40 ਦੌੜਾਂ) ਨੇ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ।
ਅੰਮ੍ਰਿਤਸਰ ਸਟੋਰਮਜ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਅਭਿਸ਼ੇਕ ਤੇ ਸਹਿਜ ਧਵਨ ਨੇ ਪਹਿਲੀ ਵਿਕਟ ਲਈ 79 ਦੌੜਾਂ ਜੋੜੀਆਂ। ਅਭਿਸ਼ੇਕ ਨੇ 15 ਗੇਂਦਾਂ ’ਚ 49 ਦੌੜਾਂ ਦੀ ਤੇਜ਼ ਪਾਰੀ ਖੇਡੀ ਪਰ ਅੰਮ੍ਰਿਤਸਰ ਨੇ ਲਗਾਤਾਰ ਫਰਕ ’ਚ ਵਿਕਟਾਂ ਗੁਆ ਦਿੱਤੀਆਂ। ਇਸ ਨਾਲ ਉਸ ਦਾ ਸਕੋਰ 5 ਵਿਕਟਾਂ ’ਤੇ 152 ਦੌੜਾਂ ਹੋ ਗਿਆ। ਰਾਹੁਲ ਕੁਮਾਰ ਨੇ ਹਾਲਾਂਕਿ 35 ਗੇਂਦਾਂ ’ਚ ਅਜੇਤੂ 53 ਦੌੜਾਂ ਬਣਾ ਕੇ ਟੀਮ ਨੂੰ ਟੀਚੇ ਤੱਕ ਪਹੁੰਚਾਇਆ।
ਆਸਟ੍ਰੇਲੀਆ ਚੈਂਪੀਅਨਜ਼ ਦੀ ਕਮਾਨ ਸੰਭਾਲੇਗਾ ਇਹ ਧਾਕੜ ਬੱਲੇਬਾਜ਼
NEXT STORY