ਕੋਲੰਬੋ (ਭਾਸ਼ਾ): ਕ੍ਰਿਕਟ ਦੇ ਸਭ ਤੋਂ ਵੱਧ ਉਡੀਕੇ ਜਾਣ ਵਾਲੇ ਮੁਕਾਬਲਿਆਂ ਵਿਚੋਂ ਇਕ ਮੰਨੇ ਜਾਂਦੇ ਭਾਰਤ ਅਤੇ ਪਾਕਿਸਤਾਨ ਮੈਚ ਨੂੰ ਲੈ ਕੇ ਉਤਸ਼ਾਹ ਹਰ ਵਾਰ ਸਿਖਰਾਂ 'ਤੇ ਹੀ ਹੁੰਦਾ ਹੈ। ਪਰ ਇਸ ਵਾਰ ਜਦੋਂ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਤਾਂ ਮੀਂਹ ਨੇ ਮੈਚ ਵਿਚ ਅੜਿੱਕਾ ਪਾ ਦਿੱਤਾ। ਏਸ਼ੀਆ ਕੱਪ 2023 ਵਿਚ ਪਹਿਲੀ ਪਾਰੀ ਤਾਂ ਪੂਰੀ ਕਰ ਲਈ ਗਈ, ਪਰ ਮੀਂਹ ਕਾਰਨ ਦੂਜੀ ਪਾਰੀ ਵਿਚ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਹੁਣ ਦੋਵੇਂ ਟੀਮਾਂ 10 ਸਤੰਬਰ ਨੂੰ ਮੁੜ ਆਹਮੋ-ਸਾਹਮਣੇ ਹੋਣਗੀਆਂ। ਪਰ ਉਸ ਦਿਨ ਵੀ ਬਾਰਿਸ਼ ਦੀਆਂ ਸੰਭਾਵਨਾਵਾਂ ਹਨ, ਜਿਸ ਕਾਰਨ ਏਸ਼ੀਆਈ ਕ੍ਰਿਕਟ ਕੌਂਸਲ ਨੇ ਹੁਣ ਤੋਂ ਹੀ ਕਮਰ ਕੱਸ ਲਈ ਹੈ।
ਇਹ ਖ਼ਬਰ ਵੀ ਪੜ੍ਹੋ - ਸਕੂਲ ਬੱਸ ਚਾਲਕ ਦੀ ਅਣਗਹਿਲੀ ਨੇ ਲਈ ਮਾਸੂਮ ਦੀ ਜਾਨ, 5 ਸਾਲਾ ਬੱਚੇ ਦੀ ਹਾਲਤ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
ਮੌਸਮ ਦੇ ਮੌਜੂਦਾ ਮਿਜਾਜ਼ ਨੂੰ ਦੇਖਦਿਆਂ ਏਸ਼ੀਆਈ ਕ੍ਰਿਕਟ ਕੌਂਸਲ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਐਤਵਾਰ 10 ਸਤੰਬਰ ਨੂੰ ਹੋਣ ਵਾਲੇ ਏਸ਼ੀਆ ਕੱਪ ਸੁਪਰ 4 ਮੈਚ ਲਈ ਰਿਜ਼ਰਵ ਡੇਅ ਰੱਖਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਸ਼੍ਰੀਲੰਕਾ ਵਿਚ ਹੋਣ ਵਾਲੇ ਸੁਪਰ 4 ਦੇ ਹੋਰ ਮੈਚਾਂ ਲਈ ਸੁਰੱਖਿਅਤ ਦਿਨ ਨਹੀਂ ਰੱਖਿਆ ਗਿਆ। ਇਸ ਦਾ ਮਤਲਬ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਵਿਚਾਲੇ ਇਸ ਮੈਚ ਵਿਚ ਬਾਰਿਸ਼ ਅੜਿੱਕਾ ਪਾਉਂਦੀ ਹੈ ਤਾਂ ਅਗਲੇ ਦਿਨ ਖੇਡ ਉੱਥੋਂ ਹੀ ਸ਼ੁਰੂ ਹੋਵੇਗੀ, ਜਿੱਥੇ ਉਸ ਨੂੰ ਰੋਕਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਸਰਕਾਰੀ ਸਕੂਲਾਂ ਦੇ ਅਧਿਆਪਕ ਜ਼ਰਾ ਪੜ੍ਹ ਲੈਣ ਇਹ ਖ਼ਬਰ, ਪ੍ਰੀਖਿਆਵਾਂ ਦੇ ਮੱਦੇਨਜ਼ਰ ਜਾਰੀ ਹੋਇਆ ਨਵਾਂ ਫ਼ਰਮਾਨ
ACC ਨੇ ਬਿਆਨ ਵਿਚ ਕਿਹਾ, "ਭਾਰਤ ਤੇ ਪਾਕਿਸਤਾਨ ਵਿਚਾਲੇ ਕੋਲੰਬੇ ਦੇ ਆਰ ਪ੍ਰੇਮਦਾਸਾ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ 10 ਸਤੰਬਰ 2023 ਨੂੰ ਹੋਣ ਵਾਲੇ ਏਸ਼ੀਆ ਕੱਪ ਸੁਪਰ 4 ਮੈਚ ਲਈ ਸੁਰੱਖਿਅਤ ਦਿਨ ਰੱਖਿਆ ਗਿਆ ਹੈ। ਜੇਕਰ ਖ਼ਰਾਬ ਮੌਸਮ ਕਾਰਨ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਰੋਕਿਆ ਜਾਂਦਾ ਹੈ ਤਾਂ ਫ਼ਿਰ 11 ਸਤੰਬਰ ਨੂੰ ਖੇਡ ਉੱਥੋਂ ਹੀ ਸ਼ੁਰੂ ਹੋਵੇਗੀ, ਜਿੱਥੇ ਉਸ ਨੂੰ ਰੋਕਿਆ ਗਿਆ ਸੀ।" ਏਸ਼ੀਆ ਕੱਪ ਦਾ ਫ਼ਾਈਨਲ 17 ਸਤੰਬਰ ਨੂੰ ਖੇਡਿਆ ਜਾਵੇਗਾ ਜਿਸ ਲਈ ਪਹਿਲਾਂ ਹੀ ਸੁਰੱਖਿਅਤ ਦਿਨ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Asia Cup 2023: ਭਲਕੇ ਆਹਮੋ-ਸਾਹਮਣੇ ਹੋਣਗੀਆਂ ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ
NEXT STORY