ਐਂਟਰਟੇਨਮੈਂਡ ਡੈਸਕ- ਅਦਾਕਾਰਾ ਅਤੇ ਮਾਡਲ ਸੰਯੁਕਤਾ ਸ਼ਨਮੁਗਾਨਾਥਨ ਨੇ ਚੇਨੱਈ ਸੁਪਰ ਕਿੰਗਜ਼ ਦੇ ਸਾਬਕਾ ਕ੍ਰਿਕਟਰ ਅਨਿਰੁਧ ਸ਼੍ਰੀਕਾਂਤ ਨਾਲ ਚੇਨੱਈ ਵਿੱਚ ਵਿਆਹ ਕਰਵਾ ਲਿਆ ਹੈ। ਦੋਵਾਂ ਨੇ ਵੀਰਵਾਰ 27 ਨਵੰਬਰ 2025 ਨੂੰ ਰਵਾਇਤੀ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਇੱਕ ਸਾਦੇ ਸਮਾਰੋਹ ਵਿੱਚ ਵਿਆਹ ਰਚਾਇਆ। ਇਸ ਨਿੱਜੀ ਸਮਾਗਮ ਵਿੱਚ ਸਿਰਫ਼ ਨਜ਼ਦੀਕੀ ਦੋਸਤ ਅਤੇ ਪਰਿਵਾਰ ਹੀ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ: ਸੰਗੀਤ ਜਗਤ ਨੂੰ ਸਦਮਾ: ਹਾਲੀਵੁੱਡ ਦੇ ਮਸ਼ਹੂਰ ਗਾਇਕ ਦੇ ਪੁੱਤਰ ਨੇ ਛੱਡੀ ਦੁਨੀਆ
ਆਪਣੇ ਖਾਸ ਦਿਨ ਲਈ, ਸੰਯੁਕਤਾ ਨੇ ਸੁਨਹਿਰੀ ਰੰਗ ਦੀ ਸਾੜੀ ਪਹਿਨੀ ਹੋਈ ਸੀ। ਉੱਥੇ ਹੀ, ਅਨਿਰੁਧ ਨੇ ਸੁਨਹਿਰੀ ਰੰਗ ਦੀ ਕਮੀਜ਼ ਅਤੇ ਧੋਤੀ ਪਹਿਨੀ ਹੋਈ ਸੀ। ਜੋੜੇ ਨੇ ਸਮਾਗਮ ਤੋਂ ਬਾਅਦ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕੈਪਸ਼ਨ ਵਿੱਚ ਸਿਰਫ਼ "27.11.2025" ਲਿਖਿਆ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਤੇਜ਼ੀ ਨਾਲ ਵਾਇਰਲ ਹੋ ਗਈਆਂ ਹਨ, ਜਿੱਥੇ ਪ੍ਰਸ਼ੰਸਕ ਵਧਾਈਆਂ ਦੇ ਰਹੇ ਹਨ। ਜੋੜੇ ਦਾ ਰਿਸ਼ਤਾ ਦੀਵਾਲੀ ਦੌਰਾਨ ਜਨਤਕ ਹੋਇਆ ਸੀ, ਜਦੋਂ ਉਨ੍ਹਾਂ ਨੇ ਇਕੱਠੇ ਇੱਕ ਫੋਟੋ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ: ਕੈਨੇਡਾ ਕੈਫੇ ਫਾਇਰਿੰਗ ’ਤੇ ਕਪਿਲ ਸ਼ਰਮਾ ਨੇ ਤੋੜੀ ਚੁੱਪੀ; ਕਿਹਾ- ਜੇ ਰੱਬ ਮੇਰੇ ਨਾਲ ਹੈ ਤਾਂ...
ਅਨਿਰੁਧ ਸ਼੍ਰੀਕਾਂਤ ਦਿੱਗਜ ਕ੍ਰਿਕਟਰ ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ ਦੇ ਪੁੱਤਰ ਹਨ। ਇਹ ਵਿਆਹ ਦੋਵਾਂ ਲਈ ਇੱਕ ਨਵਾਂ ਪੜਾਅ ਹੈ, ਕਿਉਂਕਿ ਅਨਿਰੁਧ ਦਾ ਪਹਿਲਾ ਵਿਆਹ ਮਾਡਲ ਆਰਤੀ ਵੈਂਕਟੇਸ਼ ਨਾਲ ਹੋਇਆ ਸੀ, ਜੋ 2 ਸਾਲ ਚੱਲਿਆ ਅਤੇ 2012 ਤੋਂ 2014 ਦੇ ਵਿਚਕਾਰ ਤਲਾਕ ਨਾਲ ਖਤਮ ਹੋ ਗਿਆ ਸੀ। ਉਥੇ ਹੀ ਸੰਯੁਕਤਾ ਦਾ ਪਹਿਲਾ ਵਿਆਹ ਟੈਕ ਉੱਦਮੀ ਕਾਰਤਿਕ ਸ਼ੰਕਰ ਨਾਲ ਹੋਇਆ ਸੀ। ਉਨ੍ਹਾਂ ਨੇ 2025 ਦੇ ਸ਼ੁਰੂ ਵਿੱਚ ਤਲਾਕ ਨੂੰ ਅੰਤਿਮ ਰੂਪ ਦਿੱਤਾ ਸੀ।
ਇਹ ਵੀ ਪੜ੍ਹੋ: 'ਐਸ਼ਵਰਿਆ ਰਾਏ ਨੂੰ ਮੁਸਲਮਾਨ ਬਣਾ ਕੇ ਬਣਾਵਾਂਗਾ ਆਪਣੀ ਬੇਗਮ..!', ਆਹ ਕੀ ਕਹਿ ਗਏ ਪਾਕਿ ਦੇ 'ਮੌਲਵੀ ਸਾਬ੍ਹ'
ਈਰਾਨ ਅਤੇ ਲੇਬਨਾਨ ਵਿਚਕਾਰ ਮੈਚ ਡਰਾਅ ਨਾਲ ਖਤਮ ਹੋਇਆ
NEXT STORY