ਸਪੋਰਟਸ ਡੈਸਕ : ਧੋਨੀ ਦੀ ਬਾਓਪਿਕ ''MS Dhoni: ਦਿ ਅਨਟੋਲਡ ਸਟੋਰੀ' ਵਿਚ ਧੋਨੀ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ ਵਿਚ ਹੀ ਫਾਹਾ ਲੈ ਲਿਆ। ਜਿਵੇਂ ਹੀ ਇਹ ਖਬਰ ਆਈ ਕ੍ਰਿਕਟ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ। ਦੱਸ ਦਈਏ ਕਿ ਧੋਨੀ ਦੀ ਬਾਓਪਿਕ ਫਿਲਮ 'MS Dhoni: ਦਿ ਅਨਟੋਲਡ ਸਟੋਰੀ' 2016 ਵਿਚ ਪਰਦੇ 'ਤੇ ਆਈ ਸੀ। ਫਿਲਮ ਵਿਚ ਸੁਸ਼ਾਂਤ ਨੇ ਆਪਣੀ ਐਕਟਿੰਗ ਨਾਲ ਧੋਨੀ ਦਾ ਕਿਰਦਾਰ ਨਿਭਾ ਕੇ ਉਸ ਨੂੰ ਅਮਰ ਕਰ ਦਿੱਤਾ ਸੀ। ਸੁਸ਼ਾਂਤ ਦੀ ਐਕਟਿੰਗ ਦੀ ਕਾਫ਼ੀ ਸ਼ਲਾਘਾ ਹੋਈ ਸੀ।
ਦੱਸ ਦਈਏ ਕਿ ਇਰਫਾਨ ਪਠਾਨ ਨੇ ਟਵੀਟ ਕਰ ਸੁਸਾਂਤ ਦੀ ਦਿਹਾਂਤ 'ਤੇ ਹੈਰਾਨੀ ਜਤਾਈ ਹੈ। ਪਠਾਨ ਨੇ ਟਵੀਟ ਕੀਤਾ ਕਿ ਸੁਸ਼ਾਂਤ ਦੇ ਦਿਹਾਂਤ ਨਾਲ ਹੈਰਾਨ ਹਾਂ। ਆਖਰੀ ਵਾਰ ਮੈਂ ਉਸ ਨਾਲ ਤਾਜ਼ ਹੋਟਲ ਦੇ ਜਿੰਮ ਵਿਚ ਮਿਲਿਆ ਸੀ। ਮੈਂ ਉਸ ਦੇ ਕੰਮ ਦੀ ਸ਼ਲਾਘਾ ਕੀਤੀ ਸੀ। ਉਸ ਨੇ ਮੈਨੂੰ ਕਿਹਾ ਕਿ ਪਾਜੀ ਛਿਛੋਰੇ ਜ਼ਰੂਰ ਦੇਖਣਾ।
ਭਾਰਤ ਦੇ ਸਾਬਕਾ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਵੀ ਸੁਸ਼ਾਂਤ ਸਿੰਘ ਦੇ ਦਿਹਾਂਤ 'ਤੇ ਹੈਰਾਨ ਅਤੇ ਸੋਗ ਪ੍ਰਗਟ ਕੀਤਾ। ਸਚਿਨ ਨੇ ਲਿਖਿਆ ਕਿ ਸੁਸ਼ਾਂਤ ਦੇ ਜਾਣ ਨਾਲ ਸਦਮੇ ਵਿਚ ਹਾਂ। ਹੁਨਰਮੰਦ ਐਕਟਰ ਸੀ। ਮੇਰੀ ਸੰਵੇਦਨਾ ਉਸ ਦੇ ਪਰਿਵਾਰ ਵਾਲਿਆਂ ਨਾਲ ਹੈ।
ਭਾਰਤ ਦੇ ਧਾਕੜ ਬੱਲੇਬਾਜ਼ ਸਹਿਵਾਗ ਨੇ ਵੀ ਟਵੀਟ ਕਰ ਸੁਸ਼ਾਂਤ ਦੀ ਖੁਦਕੁਸ਼ੀ 'ਤੇ ਰਿਐਕਸ਼ਨ ਦਿੱਤਾ ਹੈ। ਸਹਿਵਾਗ ਨੇ ਟਵੀਟ ਵਿਚ ਲਿਖਿਆ ਕਿ ਜ਼ਿੰਦਗੀ ਬੇਹੱਦ ਹੀ ਨਾਜ਼ੁਕ ਹੈ, ਪਤਾ ਨਹੀਂ ਹੈ ਕਿ ਕਿਸ 'ਤੇ ਕੀ ਬੀਤ ਜਾਵੇ।
ਭਾਰਤ ਦੇ ਟਰਬਨੇਟਰ ਕੇ ਸਟਾਰ ਸਪਿਨਰ ਹਰਭਜਨ ਸਿੰਘ ਨੇ ਵੀ ਟਵੀਟ ਕਰ ਸੁਸ਼ਾਂਤ ਦੇ ਦਿਹਾਂਤ 'ਤੇ ਸੋਗ ਦਾ ਪ੍ਰਗਟਾਵਾ ਕੀਤਾ। ਭੱਜੀ ਨੇ ਟਵੀਟ ਵਿਚ ਲਿਖਿਆ ਕਿ ਮੈਨੂੰ ਕਈ ਦੱਸੇ ਕਿ ਇਹ ਗੱਲ ਝੂਠ ਹੈ। ਮੈਨੂੰ ਭਰੋਸਾ ਨਹੀਂ ਹੋ ਰਿਹਾ ਕਿ ਸੁਸ਼ਾਂਤ ਹੁਣ ਸਾਡੇ ਵਿਚਕਾਰ ਨਹੀਂ ਰਹੇ।
ਦੱਸ ਦਈਏ ਕਿ ਫਿਲਮ ਦੌਰਾਨ ਧੋਨੀ ਅਤੇ ਸੁਸ਼ਾਂਤ ਕਾਫ਼ੀ ਚੰਗੇ ਦੋਸਤ ਬਣ ਚੁੱਕੇ ਸੀ। ਸੁਸ਼ਾਂਤ ਕਈ ਵਾਰ ਧੋਨੀ ਦੇ ਘਰ ਰਾਂਚੀ ਵਿਚ ਅਕਸਰ ਜਾਂਦੇ ਸੀ। ਸੁਸ਼ਾਂਤ ਸਿੰਘ ਰਾਜਪੂਤ ਦਾ ਜਨਮ 21 ਜਨਵਰੀ 1986 ਨੂੰ ਪਟਨਾ ਬਿਹਾਰ ਵਿਚ ਹੋਇਆ ਸੀ। ਉਸ ਦੀ ਆਖ੍ਰੀ ਫਿਲਮ ਡ੍ਰਾਈਵ ਸੀ ਜੋ ਪਿਛਲੇ ਸਾਲ ਰਿਲੀਜ਼ ਹੋਈ ਸੀ।
ਧੋਨੀ ਦਾ ਕਿਰਦਾਰ ਨਿਭਾਉਣ ਵਾਲੇ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਨੇ ਕੀਤੀ ਖੁਦਕੁਸ਼ੀ
NEXT STORY