ਇੰਟਰਨੈਸ਼ਨਲ ਡੈਸਕ- ਈਰਾਨ 'ਤੇ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਤੋਂ ਬਾਅਦ ਸ਼ੁਰੂ ਹੋਈ ਜੰਗ ਦੇ ਵਿਚਕਾਰ ਹੁਣ ਇਸ ਦੇ ਜਲਦੀ ਖ਼ਤਮ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਹ ਜੰਗ ਅਜੇ ਘੱਟੋ-ਘੱਟ 4 ਤੋਂ 5 ਹਫ਼ਤੇ ਹੋਰ ਚੱਲੇਗੀ ਪਰ ਗਲੋਬਲ ਬਾਜ਼ਾਰਾਂ ਦੇ ਬਦਲੇ ਹੋਏ ਮਿਜ਼ਾਜ ਕੁਝ ਹੋਰ ਹੀ ਇਸ਼ਾਰਾ ਕਰ ਰਹੇ ਹਨ। ਸੂਤਰਾਂ ਅਨੁਸਾਰ, ਅਮਰੀਕੀ ਹਮਲੇ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਨੇ ਯੂਏਈ ਅਤੇ ਸਊਦੀ ਅਰਬ ਵਿੱਚ ਅਮਰੀਕੀ ਅੱਡਿਆਂ 'ਤੇ ਪਲਟਵਾਰ ਕੀਤਾ ਸੀ, ਜਿਸ ਨਾਲ ਪੂਰੀ ਦੁਨੀਆ ਵਿੱਚ ਦਹਿਸ਼ਤ ਫੈਲ ਗਈ ਸੀ।
ਬਾਜ਼ਾਰਾਂ ਵਿੱਚ ਮੁੜੀ ਰੌਣਕ
ਜੰਗ ਦੇ ਸ਼ੁਰੂਆਤੀ 4 ਦਿਨਾਂ ਵਿੱਚ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਭਾਰੀ ਗਿਰਾਵਟ ਦੇਖੀ ਗਈ ਸੀ ਪਰ ਬੁੱਧਵਾਰ ਤੋਂ ਸਥਿਤੀ ਬਦਲਣੀ ਸ਼ੁਰੂ ਹੋ ਗਈ ਹੈ। ਸਭ ਤੋਂ ਹੈਰਾਨੀਜਨਕ ਤੇਜ਼ੀ ਦੱਖਣੀ ਕੋਰੀਆ ਦੇ ਬਾਜ਼ਾਰ ਵਿੱਚ ਦੇਖੀ ਗਈ, ਜਿੱਥੇ 9-10 ਫੀਸਦੀ ਦਾ ਉਛਾਲ ਆਇਆ। ਅਮਰੀਕਾ ਦੇ ਨੈਸਡੈਕ, ਜਾਪਾਨ ਅਤੇ ਚੀਨ ਦੇ ਬਾਜ਼ਾਰਾਂ ਵਿੱਚ ਵੀ ਸੁਧਾਰ ਦੇਖਿਆ ਗਿਆ ਹੈ ਅਤੇ ਭਾਰਤੀ ਬਾਜ਼ਾਰ ਵੀ ਵੀਰਵਾਰ ਨੂੰ ਸ਼ਾਨਦਾਰ ਤੇਜ਼ੀ ਨਾਲ ਬੰਦ ਹੋਏ। ਮਾਹਿਰਾਂ ਅਨੁਸਾਰ, ਜੇਕਰ ਜੰਗ ਲੰਬੀ ਚੱਲਣੀ ਹੁੰਦੀ, ਤਾਂ ਬਾਜ਼ਾਰ ਵਿੱਚ ਇੰਨੀ ਜਲਦੀ ਭਰੋਸਾ ਨਾ ਪਰਤਦਾ।
ਤੇਲ ਅਤੇ ਸੋਨੇ ਦੀਆਂ ਕੀਮਤਾਂ 'ਚ ਨਰਮੀ
ਜੰਗ ਦੇ ਖ਼ਾਤਮੇ ਵੱਲ ਇਸ਼ਾਰਾ ਕਰਨ ਵਾਲਾ ਦੂਜਾ ਵੱਡਾ ਸੰਕੇਤ ਕੱਚੇ ਤੇਲ ਦੀਆਂ ਕੀਮਤਾਂ ਦਾ ਸਥਿਰ ਹੋਣਾ ਹੈ। ਈਰਾਨ ਵੱਲੋਂ 'ਹੌਰਮੁਜ਼ ਜਲਡਮਰੂ' ਨੂੰ ਬੰਦ ਕਰਨ ਦੀ ਧਮਕੀ ਤੋਂ ਬਾਅਦ ਬ੍ਰੈਂਟ ਕਰੂਡ 85 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ, ਪਰ ਹੁਣ ਇਹ ਡਿੱਗ ਕੇ 83 ਡਾਲਰ ਦੇ ਆਸ-ਪਾਸ ਆ ਗਿਆ ਹੈ। ਇਸ ਤੋਂ ਇਲਾਵਾ, ਸੁਰੱਖਿਅਤ ਨਿਵੇਸ਼ ਮੰਨੇ ਜਾਣ ਵਾਲੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਮੁਨਾਫਾਖੋਰੀ ਖੀ ਜਾ ਰਹੀ ਹੈ, ਜਿਸਦਾ ਮਤਲਬ ਹੈ ਕਿ ਨਿਵੇਸ਼ਕ ਹੁਣ ਜੰਗ ਦੇ ਲੰਬੇ ਖਿੱਚਣ ਤੋਂ ਬਹੁਤ ਜ਼ਿਆਦਾ ਡਰੇ ਹੋਏ ਨਹੀਂ ਹਨ।
ਈਰਾਨ ਦੇ ਘਟਦੇ ਸਰੋਤ
ਰਿਪੋਰਟਾਂ ਅਨੁਸਾਰ, ਈਰਾਨ ਦੀ ਫੌਜੀ ਤਾਕਤ ਹੌਲੀ-ਹੌਲੀ ਕਮਜ਼ੋਰ ਪੈ ਰਹੀ ਹੈ। ਅਮਰੀਕੀ ਦਾਅਵਿਆਂ ਮੁਤਾਬਕ ਈਰਾਨ ਕੋਲ ਮਿਜ਼ਾਈਲਾਂ ਦਾ ਭੰਡਾਰ ਖ਼ਤਮ ਹੋਣ ਵਾਲਾ ਹੈ, ਜਿਸ ਕਾਰਨ ਉਸ ਲਈ ਇਸ ਸੰਘਰਸ਼ ਨੂੰ ਲੰਬੇ ਸਮੇਂ ਤੱਕ ਜਾਰੀ ਰੱਖਣਾ ਮੁਸ਼ਕਲ ਹੋਵੇਗਾ। ਕੂਟਨੀਤਕ ਦਬਾਅ ਅਤੇ ਅੰਤਰਰਾਸ਼ਟਰੀ ਵਿਚੋਲਗੀ ਵੀ ਇਸ ਜੰਗ ਨੂੰ ਸੀਮਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਹਾਲਾਂਕਿ ਹਾਲਾਤ ਅਜੇ ਵੀ ਗੰਭੀਰ ਹਨ ਪਰ ਬਾਜ਼ਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਅਕਸਰ ਸ਼ੇਅਰ ਬਾਜ਼ਾਰ ਭਵਿੱਖ ਦੀਆਂ ਘਟਨਾਵਾਂ ਨੂੰ ਪਹਿਲਾਂ ਹੀ ਭਾਂਪ ਲੈਂਦੇ ਹਨ, ਇਸ ਲਈ ਆਉਣ ਵਾਲੇ ਦਿਨਾਂ ਵਿੱਚ ਸ਼ਾਂਤੀ ਦੀ ਉਮੀਦ ਕੀਤੀ ਜਾ ਸਕਦੀ ਹੈ।
CBSE ਦਾ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਆ ਗਿਆ ਵੱਡਾ ਫੈਸਲਾ
NEXT STORY