ਦੋਹਾ- ਭਾਰਤ ਦੇ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਵੀਰਵਾਰ ਨੂੰ ਇੱਥੇ ਏਸ਼ੀਆਈ ਸਨੂਕਰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਹਮਵਤਨ ਆਦਿੱਤਯ ਮਹਿਤਾ ਨੂੰ ਹਰਾ ਕੇ ਤਮਗਾ ਯਕੀਨੀ ਕੀਤਾ।
ਮਹਿਤਾ 21 ਵਾਰ ਦੇ ਵਿਸ਼ਵ ਚੈਂਪੀਅਨ ਨੂੰ ਟੂਰਨਾਮੈਂਟ ਤੋਂ ਬਾਹਰ ਕਰਨ ਤੋਂ ਸਿਰਫ ਇਕ ਫਰੇਮ ਦੂਰ ਸੀ ਪਰ ਅਡਵਾਨੀ ਨੇ ਵਾਪਸੀ ਕਰਦੇ ਹੋਏ ਮੈਚ ਨਿਰਣਾਇਕ ਫਰੇਮ ਤਕ ਪਹੁੰਚਾ ਦਿੱਤਾ। ਅਡਵਾਨੀ ਨੇ ਮਹਿਤਾ ਨੂੰ 5-4 (0-99, 1-60, 64-50, 97-0, 35-90, 113-0, 8-107, 61-16, 72-48) ਨਾਲ ਹਰਾ ਦਿੱਤਾ। ਹੁਣ ਉਹ ਇਕੋ-ਇਕ ਭਾਰਤੀ ਬਚਿਆ ਹੈ ਤੇ ਸੈਮੀਫਾਈਨਲ 'ਚ ਉਸਦਾ ਮੁਕਾਬਲਾ ਪਾਕਿਸਤਾਨ ਦੇ ਅਸਜਦ ਇਕਬਾਲ ਨਾਲ ਹੋਵੇਗਾ।
ਕੋਰੀਆ ਓਪਨ ਗੋਲਫ 'ਚ ਭਾਰਤੀ ਖਿਡਾਰੀਆਂ ਦੀ ਖਰਾਬ ਸ਼ੁਰੂਆਤ
NEXT STORY