ਚਿਓਨਾਨ (ਕੋਰੀਆ)— ਭਾਰਤੀ ਖਿਡਾਰੀਆਂ ਨੇ ਵੀਰਵਾਰ ਨੂੰ ਇੱਥੇ ਕੋਲ ਕੋਲੋਨ ਕੋਰੀਆ ਓਪਨ ਗੋਲਫ ਚੈਂਪੀਅਨਸ਼ਿਪ 'ਚ ਖਰਾਬ ਸ਼ੁਰੂਆਤ ਕੀਤੀ, ਜਿਸ 'ਚ ਕੋਈ ਵੀ ਪਾਰ ਸਕੋਰ ਨਹੀਂ ਬਣਾ ਸਕਿਆ। ਪਹਿਲੇ ਦਿਨ ਦੇ ਖੇਡ ਤੋਂ ਬਾਅਦ ਐੱਸ. ਚਿੱਕਾਰੰਗੱਪਾ 73 ਦੇ ਕਾਰਡ ਦੇ ਨਾਲ ਸਾਂਝੇ ਤੌਰ ਦੇ ਨਾਲ 58ਵੇਂ ਸਥਾਨ ਦੇ ਨਾਲ ਚੋਟੀ ਦੇ ਭਾਰਤੀ ਹਨ। ਵਿਰਾਜ ਮਦਾਪੱਾ ਤੇ ਰਾਹਿਲ ਗੰਗਜੀ ਪੰਜ ਓਵਰ 76 ਦੇ ਕਾਰਡ ਦੇ ਨਾਲ ਸਾਂਝੇ ਤੌਰ 'ਤੇ 111ਵੇਂ ਸਥਾਨ 'ਤੇ ਹਨ। ਖਾਲਿਨ ਜੋਸ਼ੀ ਸੱਤ ਓਵਰ 78 ਦੇ ਕਾਰਡ ਦੇ ਨਾਲ 134ਵੇਂ ਸਥਾਨ 'ਤੇ ਹਨ। ਕੱਟ ਹਾਸਲ ਕਰਨ ਲਈ ਸਾਰੇ ਭਾਰਤੀ ਖਿਡਾਰੀਆਂ ਨੂੰ ਦੂਜੇ ਦੌਰ 'ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ। ਸਥਾਨਕ ਖਿਡਾਰੀ ਜੁੰਗੋਨ ਹੂੰਗ ਛੇ ਅੰਡਰ 65 ਦੇ ਕਾਰਡ ਦੇ ਨਾਲ ਚੋਟੀ 'ਤੇ ਹੈ।
ਕ੍ਰਿਕਟ ਵਿਸ਼ਵ ਕੱਪ : 25 ਮੈਚਾਂ ਤੋਂ ਬਾਅਦ ਹੀ ਸੈਮੀਫਾਈਨਲ ਲਈ 4 ਟੀਮਾਂ ਪੱਕੀਆਂ!
NEXT STORY