ਆਬੂ ਧਾਬੀ- ਹਜ਼ਰਤਉੱਲ੍ਹਾ ਜਜ਼ਾਈ (33), ਮੁਹੰਮਦ ਸ਼ਹਾਜ਼ਾਦ (45), ਅਸਗਰ ਅਫਗਾਨ (31) ਤੇ ਕਪਤਾਨ ਮੁਹੰਮਦ ਨਬੀ (ਅਜੇਤੂ 32) ਦੀਆਂ ਧਮਾਕੇਦਾਰ ਪਾਰੀਆਂ ਤੋਂ ਬਾਅਦ ਗੇਂਦਬਾਜ਼ੀ ਵਿਚ ਬਿਹਤਰੀਨ ਪ੍ਰਦਰਸ਼ਨ ਨਾਲ ਅਫਗਾਨਿਸਤਾਨ ਨੇ ਨਾਮੀਬੀਆ ਨੂੰ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਗਰੁੱਪ-2 ਮੁਕਾਬਲੇ ਵਿਚ ਐਤਵਾਰ ਨੂੰ 62 ਦੌੜਾਂ ਨਾਲ ਹਰਾ ਦਿੱਤਾ। ਅਫਗਾਨਿਸਤਾਨ ਨੇ 20 ਓਵਰਾਂ ਵਿਚ 5 ਵਿਕਟਾਂ 'ਤੇ 160 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਫਿਰ ਨਾਮੀਬੀਆ ਨੂੰ 9 ਵਿਕਟਾਂ 'ਤੇ 98 ਦੌੜਾਂ 'ਤੇ ਰੋਕ ਕੇ 3 ਮੈਚਾਂ ਵਿਚ ਆਪਣੀ ਦੂਜੀ ਜਿੱਤ ਹਾਸਲ ਕਰ ਲਈ। ਦੂਜੇ ਪਾਸੇ ਨਾਮੀਬੀਆ ਦੀ ਟੀਮ ਨੂੰ 2 ਮੈਚਾਂ ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।
ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਨਾਮੀਬੀਆ ਵਲੋਂ ਡੇਵਿਡ ਵੀਸੇ ਨੇ 30 ਗੇਂਦਾਂ 'ਤੇ 2 ਚੌਕਿਆਂ ਦੀ ਮਦਦ ਨਾਲ ਸਭ ਤੋਂ ਵੱਧ 26 ਦੌੜਾਂ ਬਣਾਈਆਂ। ਨਾਮੀਬੀਆ ਦੀ ਟੀਮ 36 ਦੌੜਾਂ 'ਤੇ ਆਪਣੀਆਂ 4 ਵਿਕਟਾਂ ਗੁਆਉਣ ਤੋਂ ਬਾਅਦ ਮੁਕਾਬਲੇ ਵਿਚ ਨਹੀਂ ਪਰਤ ਸਕੀ। ਰੂਬੇਨ ਟ੍ਰੰਪੇਲਮਾਨ ਨੇ 9 ਗੇਂਦਾਂ 'ਤੇ 2 ਚੌਕਿਆਂ ਦੀ ਮਦਦ ਨਾਲ ਅਜੇਤੂ 12 ਦੌੜਾਂ ਬਣਾਈਆਂ। ਅਫਗਾਨਿਸਤਾਨ ਵਲੋਂ ਨਵੀਨ ਉਲ ਹੱਕ ਨੇ 26 ਦੌੜਾਂ 'ਤੇ 3 ਵਿਕਟਾਂ, ਹਾਮਿਦ ਹਸਨ ਨੇ 9 ਦੌੜਾਂ 'ਤੇ 3 ਵਿਕਟਾਂ, ਗੁਲਬਦੀਨ ਨਾਇਬ ਨੇ 19 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਨਵੀਨ ਉਲ ਹੱਕ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਿ ਮੈਚ ਐਲਾਨਿਆ ਗਿਆ।
ਇਹ ਖ਼ਬਰ ਪੜ੍ਹੋ- ਸ਼ਹਿਜ਼ਾਦ ਨੇ ਟੀ20 'ਚ 2000 ਦੌੜਾਂ ਕੀਤੀਆਂ ਪੂਰੀਆਂ, 19 ਟੀਮਾਂ ਵਿਰੁੱਧ ਬਣਾਈਆਂ ਇੰਨੀਆਂ ਦੌੜਾਂ
ਦੇਖੋ ਪਲੇਇੰਗ ਇਲੈਵਨ-
ਅਫਗਾਨਿਸਤਾਨ - ਹਜ਼ਰਤੁੱਲਾ ਜ਼ਜ਼ਈ, ਮੁਹੰਮਦ ਸ਼ਹਿਜ਼ਾਦ (ਵਿਕਟਕੀਪਰ), ਰਹਿਮਾਨਉੱਲ੍ਹਾ ਗੁਰਬਾਜ਼, ਨਜੀਬੁੱਲਾ ਜ਼ਦਰਾਨ, ਅਸਗਰ ਅਫਗਾਨ, ਮੁਹੰਮਦ ਨਬੀ (ਕਪਤਾਨ), ਗੁਲਬਦੀਨ ਨਾਇਬ, ਰਾਸ਼ਿਦ ਖਾਨ, ਕਰੀਮ ਜਨਤ, ਹਾਮਿਦ ਹਸਨ, ਨਵੀਨ-ਉਲ-ਹੱਕ।
ਨਾਮੀਬੀਆ - ਕ੍ਰੇਗ ਵਿਲੀਅਮਜ਼, ਮਾਈਕਲ ਵੈਨ ਲਿੰਗੇਨ, ਜੇਨ ਗ੍ਰੀਨ (ਵਿਕਟਕੀਪਰ), ਗੇਰਹਾਰਡ ਇਰਾਸਮਸ (ਕਪਤਾਨ), ਡੇਵਿਡ ਵਿਸੇ, ਜੇ ਜੇ ਸਮਿਟ, ਜੈਨ ਫਰਿਲਿੰਕ, ਪਿਕੀ ਯਾ ਫਰਾਂਸ, ਜੈਨ ਨਿਕੋਲ ਲੋਫਟੀ-ਈਟਨ, ਰੂਬੇਨ ਟਰੰਪਲਮੈਨ, ਬਰਨਾਰਡ ਸ਼ੋਲਟਜ਼।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
T20 WC, IND v NZ : 10 ਓਵਰਾਂ ਦੀ ਖੇਡ ਖ਼ਤਮ, ਭਾਰਤ ਦਾ ਸਕੋਰ 48/3
NEXT STORY