ਢਾਕਾ (ਬਿਊਰੋ)— ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਪਾਕਿਸਤਾਨ ਦੇ ਧਮਾਕੇਦਾਰ ਬੱਲੇਬਾਜ਼ ਸ਼ਾਹਿਦ ਅਫਰੀਦੀ ਦਾ ਜਲਵਾ ਟੀ-20 ਕ੍ਰਿਕਟ ਵਿਚ ਬਰਕਰਾਰ ਹੈ। ਆਪਣੇ ਆਲਰਾਊਂਡ ਕ੍ਰਿਕਟ ਦੇ ਦਮ ਉੱਤੇ ਅਫਰੀਦੀ ਨੇ ਬੰਗਲਾਦੇਸ਼ ਪ੍ਰੀਮੀਅਰ ਲੀਗ ਦੇ ਦਸਵੇਂ ਮੁਕਾਬਲੇ ਵਿਚ ਢਾਕਾ ਡਾਇਨਾਮਾਇਟਸ ਨੂੰ ਸਿਲਹਟ ਸਿਕਸਰਸ ਦੇ ਉੱਤੇ ਰਿਕਾਰਡ ਜਿੱਤ ਦਿਵਾਈ। ਗੇਂਦਬਾਜ਼ੀ ਵਿਚ ਚਾਰ ਵਿਕਟਾਂ ਲੈ ਕੇ ਸਿਲਹਟ ਨੂੰ 20 ਓਵਰਾਂ ਵਿਚ 9 ਵਿਕਟਾਂ ਉੱਤੇ 101 ਦੌੜਾਂ ਉੱਤੇ ਰੋਕਣ ਦੇ ਬਾਅਦ ਢਾਕਾ ਨੇ 73 ਗੇਂਦਾਂ ਪਹਿਲਾਂ ਦੋ ਵਿਕਟਾਂ ਗੁਆ ਕੇ ਜ਼ਰੂਰੀ ਟੀਚਾ ਹਾਸਲ ਕਰ ਲਿਆ। ਬੀ.ਪੀ.ਐੱਲ. ਦੇ ਇਤਿਹਾਸ ਵਿਚ ਢਾਕਾ ਦੀ ਇਹ ਜਿੱਤ ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਵੱਡੀ ਅਤੇ ਤੇਜ਼ ਜਿੱਤ ਹੈ।
4 ਓਵਰ, 12 ਦੌੜਾਂ 4 ਵਿਕਟਾਂ
ਆਪਣੇ ਪੰਜ ਮੁਕਾਬਲੇ ਵਿਚ ਤਿੰਨ ਜਿੱਤ ਚੁੱਕੇ ਸਿਲਹਟ ਹਾਰ ਕੇ ਵੀ ਟਾਪ ਉੱਤੇ ਬਣਿਆ ਹੋਇਆ ਹੈ। ਪਰ ਇਸ ਮੈਚ ਵਿਚ ਟੀਮ ਦਾ ਬੁਰਾ ਹਾਲ ਹੋਇਆ। ਅਫਰੀਦੀ (4 ਓਵਰ, 12 ਦੌੜਾਂ 4 ਵਿਕਟ) ਅਤੇ ਸੁਨੀਲ ਨਰੇਨ (4 ਓਵਰ, 10 ਦੌੜਾਂ, 3 ਵਿਕਟਾਂ) ਦੀ ਖਤਰਨਾਕ ਸਪਿਨ ਗੇਂਦਬਾਜ਼ੀ ਦੇ ਅੱਗੇ ਸਿਲਹਟ ਦੇ 9 ਬੱਲੇਬਾਜ਼ ਸਿਰਫ 53 ਦੌੜਾਂ ਉੱਤੇ ਪੈਵੀਲੀਅਨ ਪਰਤ ਗਏ ਸਨ। ਬੀ.ਪੀ.ਐੱਲ. ਇਤਿਹਾਸ ਵਿਚ ਦਸਵੇਂ ਵਿਕਟ ਲਈ ਰਿਕਾਰਡ 48 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਨੂੰ 101 ਤੱਕ ਪਹੁੰਚਾਣ ਵਿਚ ਮਦਦ ਕੀਤੀ। ਟੀਮ ਦੇ 7 ਬੱਲੇਬਾਜ਼ ਦੋਹਾਰਾ ਅੰਕੜਾ ਵੀ ਪਾਰ ਨਹੀਂ ਕਰ ਪਾਏ।
17 ਗੇਂਦ ਵਿਚ 37 ਦੌੜਾਂ
ਜਵਾਬ ਵਿਚ ਢਾਕਾ ਵਲੋਂ ਸਲਾਮੀ ਬੱਲੇਬਾਜ਼ੀ ਲਈ ਉਤਰੇ ਏਵਿਨ ਲੁਈਸ ਅਤੇ ਅਫਰੀਦੀ ਨੇ ਟੀਮ ਨੂੰ ਧਮਾਕੇਦਾਰ ਸ਼ੁਰੂਆਤ ਦਿੱਤੀ। ਅਫਰੀਦੀ ਦੇ ਬੱਲੇ ਤੋਂ ਸਿਰਫ਼ 17 ਗੇਂਦ ਵਿਚ 37 ਦੌੜਾਂ ਨਿਕਲੀਆਂ ਜਿਸ ਵਿਚ ਪੰਜ ਗਗਨਚੁੰਬੀ ਛੱਕੇ ਸ਼ਾਮਲ ਸਨ। ਅਫਰੀਦੀ ਨੂੰ ਰੰਗ ਬਦਲਦੇ ਵੇਖ ਲੁਈਸ ਨੇ ਵੀ ਹਮਲਾਵਰ ਤੇਵਰ ਅਪਣਾਏ ਅਤੇ ਸਿਲਹਟ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ। ਉਨ੍ਹਾਂ ਨੇ 18 ਗੇਂਦਾਂ ਵਿਚ 44 ਦੌੜਾਂ ਦੀ ਅਜੇਤੂ ਪਾਰੀ ਖੇਡੀ ਜਿਸ ਵਿਚ 2 ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਦੋਨਾਂ ਨੇ ਪਹਿਲੇ ਵਿਕਟ ਲਈ 4.1 ਓਵਰ ਵਿਚ 59 ਦੌੜਾਂ ਦੀ ਸਾਂਝੇਦਾਰੀ ਕੀਤੀ।
ਵਿਰਾਟ ਅਨੁਸ਼ਕਾ ਨੇ ਕੁਝ ਇਸ ਤਰ੍ਹਾਂ ਦਿਖਾਇਆ ਆਪਣਾ ਪਿਆਰ (ਵੀਡੀਓ)
NEXT STORY