ਨਵੀਂ ਦਿੱਲੀ - ਸਨਰਾਇਜ਼ਰਸ ਹੈਦਰਾਬਾਦ ਖ਼ਿਲਾਫ਼ ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ ਤੋਂ ਬਾਅਦ ਅਦਾਕਾਰਾ ਅਤੇ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਣ ਪ੍ਰੀਤੀ ਜਿੰਟਾ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਜੰਮ ਕੇ ਟ੍ਰੈਂਡ ਹੋਈ। ਹਮੇਸ਼ਾ ਆਪਣੀ ਟੀਮ ਦੇ ਮੈਚ 'ਚ ਮੌਜੂਦ ਰਹਿਣ ਵਾਲੀ ਪ੍ਰੀਤੀ ਜਿੰਟਾ ਦਾ ਲੁਕ ਵਾਇਰਲ ਹੋ ਗਿਆ। ਉਨ੍ਹਾਂ ਦੇ ਫੈਂਸ ਲਗਾਤਾਰ ਟਵਿੱਟਰ 'ਤੇ ਉਨ੍ਹਾਂ ਦੇ ਲੁਕਸ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇੱਕ ਫੈਨ ਨੇ ਤਾਂ ਉਨ੍ਹਾਂ ਨੂੰ ਬੈਸਟ ਫ੍ਰੈਂਚਾਇਜ਼ੀ ਆਨਰ ਤੱਕ ਕਹਿ ਦਿੱਤਾ ਹੈ।
ਇਹ ਵੀ ਪੜ੍ਹੋ: ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ ਕ੍ਰਿਕਟਰ ਸਚਿਨ ਦੀ ਧੀ ਸਾਰਾ ਤੇਂਦੁਲਕਰ, ਵੇਖੋ ਖ਼ੂਬਸੂਰਤ ਤਸਵੀਰਾਂ
ਇੱਕ ਟਵਿੱਟਰ ਯੂਜਰ ਨੇ ਲਿਖਿਆ ਕਿ, ਉਨ੍ਹਾਂ ਦੇ ਰਿਐਕਸ਼ਨ ਹਮੇਸ਼ਾ ਬੈਸਟ ਹੁੰਦੇ ਹਨ। ਉਨ੍ਹਾਂ ਨੂੰ ਦੇਖਣਾ ਹਮੇਸ਼ਾ ਫੈਸਿਨੇਟਿੰਗ ਹੁੰਦਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ, ਪ੍ਰੀਤੀ ਜਿੰਟਾ ਸਭ ਤੋਂ ਬਿਹਤਰੀਨ ਫ੍ਰੈਂਚਾਇਜ਼ੀ ਦੀ ਮਾਲਕਣ ਹਨ, ਉਨ੍ਹਾਂ ਨੂੰ ਦੇਖਣਾ ਸ਼ਾਨਦਾਰ ਹੈ। ਸਨਰਾਇਜ਼ਰਸ ਹੈਦਰਾਬਾਦ 'ਤੇ ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ ਤੋਂ ਬਾਅਦ ਟੀਮ ਦੇ ਕਮਬੈਕ ਤੋਂ ਮਾਲਕਣ ਪ੍ਰੀਤੀ ਜਿੰਟਾ ਕਾਫ਼ੀ ਖੁਸ਼ ਹਨ। ਉਨ੍ਹਾਂ ਨੇ ਫਲਾਇੰਗ ਕਿਸ ਦਿੰਦੇ ਹੋਏ ਆਪਣੀ ਖੁਸ਼ੀ ਦਾ ਇਜਹਾਰ ਕੀਤਾ। ਜਿਸ ਨੂੰ ਉਨ੍ਹਾਂ ਦੇ ਫੈਂਸ ਕਾਫ਼ੀ ਪਸੰਦ ਕਰ ਰਹੇ ਹਨ।
43ਵੇਂ ਮੈਚ 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਸਨਰਾਇਜ਼ਰਸ ਹੈਦਰਾਬਾਦ ਨੂੰ 12 ਦੌੜਾਂ ਨਾਲ ਹਰਾਇਆ। ਟੀਮ ਦੀ ਇਸ ਜਿੱਤ 'ਚ ਗੇਂਦਬਾਜ਼ਾਂ ਨੇ ਅਹਿਮ ਭੂਮਿਕਾ ਅਦਾ ਕੀਤੀ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰ 'ਚ 7 ਵਿਕਟਾਂ ਦੇ ਨੁਕਸਾਨ 'ਤੇ 126 ਦੌੜਾਂ ਬਣਾਈਆਂ। ਜਵਾਬ 'ਚ ਸਨਰਾਇਜ਼ਰਸ ਹੈਦਰਾਬਾਦ ਦੀ ਟੀਮ 114 ਦੌੜਾਂ ਬਣਾ ਕੇ ਆਲਆਉਟ ਹੋ ਗਈ। 127 ਦੌੜਾਂ ਦੇ ਟੀਚੇ ਦਾ ਪਿੱਚਾ ਕਰਦੇ ਹੋਏ ਹੈਦਰਾਬਾਦ ਦੀ ਟੀਮ ਇੱਕ ਸਮੇਂ 100 'ਤੇ 4 ਵਿਕਟਾਂ ਗੁਆ ਕੇ ਮਜ਼ਬੂਤ ਸਥਿਤੀ 'ਚ ਦਿਖਾਈ ਦੇ ਰਹੀ ਸੀ ਪਰ ਆਖਰੀ ਓਵਰਾਂ 'ਚ ਅਰਸ਼ਦੀਪ ਅਤੇ ਕ੍ਰਿਸ ਜੋਰਡਨ ਦੀ ਹਮਲਾਵਰ ਗੇਂਦਬਾਜ਼ੀ ਦੇ ਅੱਗੇ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਗੋਢੇ ਟੇਕ ਦਿੱਤੇ।
ਕਿਸੇ ਅਦਾਕਾਰਾ ਤੋਂ ਘੱਟ ਨਹੀਂ ਹੈ ਕ੍ਰਿਕਟਰ ਸਚਿਨ ਦੀ ਧੀ ਸਾਰਾ ਤੇਂਦੁਲਕਰ, ਵੇਖੋ ਖ਼ੂਬਸੂਰਤ ਤਸਵੀਰਾਂ
NEXT STORY