ਦੁਬਈ- ਚੇਨਈ ਸੁਪਰ ਕਿੰਗਜ਼ ਨੇ ਜਿੱਤ ਦੇ ਨਾਲ ਆਪਣੇ ਫੈਂਸ ਨੂੰ ਸ਼ਾਨਦਾਰ ਤੋਹਫਾ ਦਿੱਤਾ, ਦੂਜੇ ਪਾਸੇ ਕੋਲਕਾਤਾ ਨਾਈਟ ਰਾਈਡਰਜ਼ ਦੇ ਨਿਤਿਸ਼ ਰਾਣਾ ਨੇ ਬੱਲੇਬਾਜ਼ੀ ਤੋਂ ਇਲਾਵਾ ਇਕ ਅਜਿਹਾ ਕੰਮ ਕੀਤਾ ਜਿਸਦੀ ਸ਼ਲਾਘਾ ਸੋਸ਼ਲ ਮੀਡੀਆ 'ਤੇ ਖੂਬ ਹੋ ਰਹੀ ਹੈ। ਦਰਅਸਲ ਬੱਲੇਬਾਜ਼ੀ ਨਾਲ ਰਾਣਾ ਨੇ ਫੈਂਸ ਦਾ ਦਿਲ ਜਿੱਤਿਆ ਅਤੇ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਜਦੋ ਮੈਚ ਖਤਮ ਹੋਇਆ ਤਾਂ ਉਹ ਧੋਨੀ ਦੇ ਕੋਲ ਗਏ ਅਤੇ ਉਸਦੀ ਜਰਸੀ ਮੰਗੀ। ਜਰਸੀ ਲੈਣ ਤੋਂ ਬਾਅਦ ਰਾਣਾ ਨੇ ਮਾਹੀ ਦੇ ਸਾਹਮਣੇ ਦੋਵੇ ਹੱਥ ਜੋੜ ਕੇ ਉਨ੍ਹਾਂ ਨੂੰ ਨਮਸਕਾਰ ਵੀ ਕੀਤਾ।
ਨਿਤਿਸ਼ ਰਾਣਾ ਦੇ ਇਸ ਵਿਵਹਾਰ ਨੇ ਫੈਂਸ ਦਾ ਦਿਲ ਜਿੱਤ ਲਿਆ ਹੈ। ਸੋਸ਼ਲ ਮੀਡੀਆ 'ਤੇ ਧੋਨੀ ਦੇ ਸਾਹਮਣੇ ਹੱਥ ਜੋੜ ਦੇ ਹੋਏ ਉਸਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਫੈਂਸ ਤਸਵੀਰ 'ਤੇ ਖੂਬ ਕੁਮੈਂਟ ਕਰ ਰਹੇ ਹਨ। ਇਸ ਆਈ. ਪੀ. ਐੱਲ. 'ਚ ਖੇਡੇ ਗਏ ਮੈਚ ਤੋਂ ਬਾਅਦ ਧੋਨੀ ਨੌਜਵਾਨ ਖਿਡਾਰੀਆਂ ਤੋਂ ਲੈ ਕੇ ਅਨੁਭਵੀ ਖਿਡਾਰੀਆਂ ਨੂੰ ਵੀ ਆਪਣੀ ਜਰਸੀ ਦਿੰਦੇ ਹੋਏ ਨਜ਼ਰ ਆਏ ਹਨ। ਧੋਨੀ ਦੇ ਇਸ ਕੰਮ ਨੂੰ ਦੇਖ ਕੇ ਫੈਂਸ ਨੇ ਇੱਥੇ ਤੱਕ ਵੀ ਕਹਿ ਦਿੱਤਾ ਕਿ ਸ਼ਾਇਦ ਮਾਹੀ ਦਾ ਇਹ ਆਖਰੀ ਆਈ. ਪੀ. ਐੱਲ. ਹੈ। ਚੇਨਈ ਸੁਪਰ ਕਿੰਗਜ਼ ਦੇ ਸੀ. ਈ. ਓ. ਨੇ ਬਿਆਨ ਦਿੰਦੇ ਹੋਏ ਕਿਹਾ ਕਿ 2021 'ਚ ਧੋਨੀ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ।
CSK vs KKR : ਮੈਚ ਜਿੱਤ ਕੇ ਧੋਨੀ ਨੇ ਰੂਤੁਰਾਜ ਅਤੇ ਜਡੇਜਾ 'ਤੇ ਕਹੀ ਅਹਿਮ ਗੱਲ
NEXT STORY