ਨਾਗਪੁਰ— ਨਾਗਪੁਰ ਦੇ ਮੈਦਾਨ 'ਤੇ ਭਾਰਤੀ ਟੀਮ ਤੋਂ ਮਿਲੇ 175 ਦੌੜਾਂ ਦੇ ਟੀਚੇ ਤੋਂ ਬਾਅਦ ਬੰਗਲਾਦੇਸ਼ੀ ਬੱਲੇਬਾਜ਼ਾਂ ਨੇ ਵੀ ਵਧੀਆ ਸ਼ੁਰੂਆਤ ਕੀਤੀ ਸੀ ਪਰ ਆਖਰੀ ਓਵਰਾਂ 'ਚ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਹਾਰ ਨੇ ਕੁਲ 6 ਵਿਕਟਾਂ ਹਾਸਲ ਕਰਕੇ ਬੰਗਲਾਦੇਸ਼ ਨੂੰ ਖੇਡ ਤੋਂ ਬਾਹਰ ਕਰ ਦਿੱਤਾ। ਮੈਚ ਤੇ ਸੀਰੀਜ਼ ਹਾਰਨ ਤੋਂ ਬਾਅਦ ਬੰਗਲਾਦੇਸ਼ ਦੇ ਕਪਤਾਨ ਮਹਿਮੂਦੁੱਲਾਹ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਨੈਮ ਤੇ ਮਿਥੁਨ ਦੀ ਸਾਂਝੇਦਾਰੀ ਨੂੰ ਦੇਖਣ ਦਾ ਮੌਕਾ ਸੀ। ਅਸੀਂ ਤੇਜ਼ੀ ਨਾਲ ਆਪਣੇ ਵਿਕਟ ਗੁਆਏ ਤੇ ਸਾਨੂੰ ਹਾਰ ਦਾ ਮੂੰਹ ਦੇਖਣਾ ਪਿਆ।
ਮਹਿਮੂਦੁੱਲਾਹ ਨੇ ਕਿਹਾ ਕਿ ਸਾਨੂੰ 5 ਓਵਰਾਂ 'ਚ 49 ਦੌੜਾਂ ਦੀ ਜ਼ਰੂਰਤ ਸੀ, ਸਾਡੇ ਕੋਲ ਇਕ ਮੌਕਾ ਸੀ ਪਰ ਅਸੀਂ ਖੁੰਝ ਗਏ। ਖਿਡਾਰੀਆਂ ਨੇ ਜੋ ਯਤਨ ਕੀਤਾ ਉਹ ਦੇਖਣ 'ਚ ਵਧੀਆ ਲੱਗਾ ਸੀ। ਪਹਿਲਾ ਮੈਚ ਜਿੱਤਣ ਤੋਂ ਬਾਅਦ ਆਖਰੀ ਮੈਚ ਨੂੰ ਅਸੀਂ ਵਧੀਆ ਤਰੀਕੇ ਨਾਲ ਖਤਮ ਨਹੀਂ ਕਰ ਸਕੇ। ਮੈਨੂੰ ਲੱਗਦਾ ਹੈ ਕਿ ਉਹ (ਮੁਹੰਮਦ ਨੈਮ) ਇਕ ਬਹੁਤ ਹੀ ਸ਼ਾਨਦਾਰ ਬੱਲੇਬਾਜ਼ ਹੈ, ਜਿਸ ਤਰ੍ਹਾਂ ਨਾਲ ਉਸਨੇ ਆਪਣੀ ਪਾਰੀ ਖੇਡੀ।
ਸੀਰੀਜ਼ ਜਿੱਤਣ 'ਤੇ ਕਪਤਾਨ ਰੋਹਿਤ ਸ਼ਰਮਾ ਨੇ ਦਿੱਤਾ ਵੱਡਾ ਬਿਆਨ
NEXT STORY