ਨਵੀਂ ਦਿੱਲੀ : ਭਾਰਤ ਦੇ ਕਾਰਜਕਾਰੀ ਕਪਤਾਨ ਰੋਹਿਤ ਸ਼ਰਮਾ ਐਤਵਾਰ ਇੱਥੇ ਨਿਊਜ਼ੀਲੈਂਡ ਖਿਲਾਫ 5ਵੇਂ ਅਤੇ ਆਖਰੀ ਟੀ-20 ਕ੍ਰਿਕਟ ਮੈਚ ਵਿਚ ਬੱਲੇਬਾਜ਼ੀ ਕਰਦਿਆਂ ਪਿੰਡਲੀ ਵਿਚ ਸੱਟ ਲੱਗਣ ਕਾਰਨ ਫੀਲਡਿੰਗ ਲਈ ਨਹੀਂ ਉਤਰ ਸਕੇ ਪਰ ਟੀਮ ਦੇ ਉਸ ਦੇ ਸਾਥੀ ਲੋਕੇਸ਼ ਰਾਹੁਲ ਨੇ ਕਿਹਾ ਕਿ ਕੁਝ ਦਿਨ ਵਿਚ ਰੋਹਿਤ ਨੇ ਠੀਕ ਹੋ ਜਾਣਾ ਚਾਹੀਦੈ। ਰੋਹਿਤ ਦੀ ਗੈਰਹਾਜ਼ਰੀ ਵਿਚ ਰਾਹੁਲ ਨੇ ਟੀਮ ਦੀ ਅਗਵਾਈ ਕੀਤੀ। ਰੈਗੁਲਰ ਕਪਤਾਨ ਕੋਹਲੀ ਨੂੰ ਸੀਰੀਜ਼ ਦੇ ਆਖਰੀ ਮੈਚ ਵਿਚ ਆਰਾਮ ਦਿੱਤਾ ਗਿਆ ਸੀ।
ਬੀ. ਸੀ. ਸੀ. ਆਈ. ਮੁਤਾਬਕ, ''ਰੋਹਿਤ ਸ਼ਰਮਾ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।'' ਮੈਚ ਤੋਂ ਬਾਅਦ ਪੁਰਸਕਾਰ ਵੰਡ ਸਮਾਗਮ ਦੌਰਾਨ ਰਾਹੁਲ ਨੇ ਕਿਹਾ ਕਿ ਰੋਹਿਤ ਠੀਕ ਹਨ। ਬਦਕਿਸਮਤ ਸੱਟ, ਉਮੀਦ ਕਰਦੇ ਹਾਂ ਕਿ ਉਹ ਕੁਝ ਦਿਨਾਂ ਵਿਚ ਠੀਕ ਹੋ ਜਾਵੇਗਾ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਰੋਹਿਤ ਛੱਕਾ ਲਾਉਣ ਦੌਰਾਨ ਖੱਬੀ ਪਿੰਡਲੀ ਵਿਚ ਸੱਟ ਲੱਗਣ ਕਾਰਨ ਰਿਟਾਇਰ ਹੋ ਗਿਆ ਸੀ। ਉਸ ਨੇ 41 ਗੇਂਦਾਂ ਦੀ ਆਪਣੀ ਪਾਰੀ ਦੌਰਾਨ 4 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ। ਭਾਰਤ ਨੇ ਨਿਊਜ਼ੀਲੈਂਡ ਵਿਚਾਲੇ 3 ਵਨ ਡੇ ਮੈਚਾਂ ਦੀ ਕੌਮਾਂਤਰੀ ਸੀਰੀਜ਼ ਦਾ ਪਹਿਲਾ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।
ਸਹਿਵਾਗ ਨੇ ਕੁਝ ਇਸ ਅੰਦਾਜ 'ਚ ਦਿੱਤੀ ਟੀਮ ਇੰਡੀਆ ਨੂੰ ਇਤਿਹਾਸਿਕ ਜਿੱਤ ਦੀ ਵਧਾਈ
NEXT STORY