ਨਵੀਂ ਦਿੱਲੀ— ਅਨਿਲ ਕੁੰਬਲੇ ਨੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੋਚ ਦੇ ਰੂਪ 'ਚ 20 ਜੂਨ ਨੂੰ ਉਨ੍ਹਾਂ ਦਾ ਆਖਰੀ ਦਿਨ ਸੀ। ਉਨ੍ਹਾਂ ਨੂੰ ਪਿਛਲੇ ਸਾਲ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਦਾ ਕਾਰਜਕਾਲ ਇੱਕ ਸਾਲ ਦਾ ਸੀ। ਭਾਰਤੀ ਟੀਮ ਦੇ ਕੋਚ ਅਤੇ ਕਪਤਾਨ ਵਿਰਾਟ ਕੋਹਲੀ ਵਿਚਾਲੇ ਲੰਬੇ ਸਮੇਂ ਤੋਂ ਅਣਬਣ ਚੱਲ ਰਹੀ ਸੀ।
ਕੋਚ ਨੇ ਆਪਣੇ ਅਸਤੀਫੇ 'ਚ ਆਪਣੇ ਦਰਦ ਨੂੰ ਬਿਆਨ ਕੀਤਾ ਹੈ ਨਾਲ ਹੀ ਕਈ ਅਤੇ ਮੁੱਦਿਆਂ 'ਤੇ ਵੀ ਗੱਲ ਕੀਤੀ ਹੈ, ਪੜ੍ਹੋ ਕੀ ਲਿਖਿਆ ਹੈ ਇਸ ਅਸਤੀਫੇ 'ਚ—
ਜਿੱਥੇ ਤੱਕ ਅਨਿਲ ਕੁੰਬਲੇ ਦੇ ਪ੍ਰਦਰਸ਼ਨ ਦੀ ਗੱਲ ਹੈ ਤਾਂ ਇਸ 'ਚ ਉਨ੍ਹਾਂ ਦਾ ਰਿਕਾਰਡ ਕਾਫੀ ਬਿਹਤਰ ਰਿਹਾ ਹੈ। ਕੁੰਬਲੇ ਦੇ ਕੋਚ ਰਹਿੰਦੇ ਹੋਏ ਭਾਰਤ ਨੇ ਘਰੇਲੂ ਟੈਸਟ ਮੈਚਾਂ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਨਿਊਜ਼ੀਲੈਂਡ, ਇੰਗਲੈਂਡ, ਬੰਗਲਾਦੇਸ਼ ਅਤੇ ਆਸਟਰੇਲੀਆ ਨੂੰ ਹਰਾਇਆ। ਨਾਲ ਹੀ ਨਿਊਜ਼ੀਲੈਂਡ ਅਤੇ ਇੰਗਲੈਂਡ ਨੂੰ ਵਨਡੇ ਸੀਰੀਜ਼ 'ਚ ਮਾਤ ਦਿੱਤੀ। ਹਾਲਾਂਕਿ ਚੈਂਪੀਅਨਸ ਟਰਾਫੀ 'ਚ ਭਾਰਤੀ ਟੀਮ ਨੂੰ ਫਾਈਨਲ 'ਚ ਪਾਕਿਸਤਾਨ ਹੱਥੋਂ ਹਾਰ ਦਾ ਸਾਮਣਾ ਕਰਨਾ ਪਿਆ। ਭਾਰਤੀ ਟੀਮ ਨੇ ਕੁੰਬਲੇ ਦੇ ਕੋਚ ਰਹਿੰਦੇ ਹੋਏ ਵਧੀਆ ਪ੍ਰਦਰਸ਼ਨ ਕੀਤਾ ਹੈ, ਪਰ ਉਨ੍ਹਾਂ ਦੇ ਸਖ਼ਤ ਰਵੱਈਏ ਤੇ ਅਨੁਸ਼ਾਸਨ ਕਾਰਨ ਕਈ ਖਿਡਾਰੀ ਨਾਰਾਜ਼ ਸਨ।
ਭਾਰਤੀ ਟੀਮ ਨੂੰ ਚਾਹੀਦੈ ਅਜਿਹਾ ਕੋਚ, ਜੋ ਮੂੰਹ ਨਾ ਖੋਲ੍ਹੇ
NEXT STORY