ਨਵੀਂ ਦਿੱਲੀ— ਕਾਬੁਲ ਜਵਾਨਨ ਦੇ 20 ਸਾਲ ਯੁਵਾ ਓਪਨਰ ਬੱਲੇਬਾਜ਼ ਹਜਰਤੁੱਲਾ ਜਜਾਈ ਨੇ ਟੀ-20 ਫਾਰਮੇਟ 'ਚ ਇਸ ਤਰ੍ਹਾਂ ਦਾ ਕਾਰਨਾਮਾ ਕੀਤਾ ਹੈ, ਜਿਸ ਨੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ (ਯੁਵੀ) ਦੇ ਯਾਦਗਾਰ ਛੱਕਿਆਂ ਦੀ ਯਾਦ ਤਾਜ਼ਾ ਕਰ ਦਿੱਤੀ। ਸ਼ਾਰਜ਼ਾਹ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਅਫਗਾਨਿਸਤਾਨ ਪ੍ਰੀਮੀਅਰ ਲੀਗ (ਏ. ਪੀ. ਐੱਲ.) ਦੇ 14ਵੇਂ ਯਾਦਗਾਰ ਮੁਕਾਬਲੇ 'ਚ ਹਜਰਤੁੱਲਾ ਨੇ 6 ਗੇਂਦਾਂ 'ਤੇ 6 ਛੱਕੇ ਲਗਾ ਕੇ ਟੀ-20 ਕ੍ਰਿਕਟ 'ਚ ਇਤਿਹਾਸ ਰੱਚ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਕਾਰਨਾਮਾ ਕਰਨ ਵਾਲੇ ਯੁਵਰਾਜ ਇਕਲੋਤੇ ਬੱਲੇਬਾਜ਼ ਸਨ। ਹੁਣ ਹਜਰਤੁੱਲਾ ਯੁਵਰਾਜ ਤੋਂ ਬਾਅਦ 6 ਗੇਂਦਾਂ 'ਤੇ 6 ਛੱਕੇ ਲਗਾਉਣ ਵਾਲੇ ਦੂਜੇ ਕ੍ਰਿਕਟਰ ਬਣ ਗਏ ਹਨ।
ਬਾਲਖ ਲੀਜੇਂਡ ਦੇ 245 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਜਵਾਨਨ ਦੇ ਸਲਾਮੀ ਬੱਲੇਬਾਜ਼ ਹਜਰਤੁੱਲਾ ਨੇ ਤੀਜੇ ਓਵਰ 'ਚ ਬਾਲਖ ਲੀਜੇਂਡ ਦੇ ਸਪਿਨਰ ਮਜ਼ਾਰੀ ਨੂੰ 6 ਗੇਂਦਾਂ 'ਤੇ 6 ਛੱਕੇ ਲਗਾਏ। ਉਸ ਨੇ 12 ਗੇਂਦਾਂ 'ਤੇ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਲਗਾਇਆ।

ਆਪਣੀ ਧਾਕੇਦਾਰ ਤੇ ਯਾਦਗਾਰ ਪਾਰੀ ਖੇਡ ਹਜਰਤੁੱਲਾ ਨੇ ਖੁਦ ਨੂੰ ਇਕ ਹੋਰ ਰਿਕਾਰਡ 'ਚ ਸ਼ਾਮਲ ਕਰ ਲਿਆ। 6 ਗੇਂਦਾਂ 'ਤੇ 6 ਛੱਕਿਆਂ ਤੋਂ ਇਲਾਵਾ ਉਸ ਨੇ 12 ਗੇਂਦਾਂ 'ਤੇ ਸਭ ਤੋਂ ਤੇਜ਼ ਅਰਧ ਸੈਂਕੜਾ ਵੀ ਲਗਾਇਆ, ਜੋ ਉਹ ਦੁਨੀਆ ਦੇ ਤੀਜੇ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ 2007 'ਚ ਯੁਵਰਾਜ ਸਿੰਘ ਤੇ 2015 'ਚ ਵਿੰਡੀਜ਼ ਦੇ ਕ੍ਰਿਸ ਗੇਲ ਨੇ ਬਣਾਇਆ ਸੀ।

ਉਮੀਦ ਹੈ ਕਿ ਆਸਟਰੇਲੀਆ 'ਚ ਵੀ ਅਜਿਹਾ ਹੀ ਪ੍ਰਦਰਸ਼ਨ ਕਰਨਗੇ ਬੱਲੇਬਾਜ਼ : ਕੋਹਲੀ
NEXT STORY