ਦੋਹਾ– ਭਾਰਤ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਚੈਂਪੀਅਨ ਐਸ਼ਵਰਿਆ ਤੋਮਰ ਨੇ ਐਤਵਾਰ ਨੂੰ ਇੱਥੇ ਆਈ. ਐੱਸ. ਐੱਸ. ਵਿਸ਼ਵ ਕੱਪ ਫਾਈਨਲ ਵਿਚ ਆਪਣੇ ਡੈਬਿਊ ਵਿਚ ਚਾਂਦੀ ਤਮਗਾ ਆਪਣੇ ਨਾਂ ਕੀਤਾ, ਜਿਸ ਨਾਲ ਉਸ ਨੇ ਇਸ ਖੇਡ ਵਿਚ ਸਾਰੇ ਸੰਭਾਵਿਤ ਵਿਸ਼ਵ ਤੇ ਮਹਾਦੀਪੀ ਚੈਂਪੀਅਨਸ਼ਿਪ ਵਿਚ ਤਮਗਿਆਂ ਦਾ ਸੈੱਟ ਪੂਰਾ ਕਰ ਲਿਆ।
ਭਾਰਤੀ ਖਿਡਾਰੀ ਐਸ਼ਵਰਿਆ ਚੇਕਿਆ ਦੇ ਜਿਰੀ ਪ੍ਰਿਵ੍ਰਾਤਸਕੀ ਹੱਥੋਂ 0.9 ਅੰਕਾਂ ਨਾਲ ਪਿੱਛੇ ਰਹਿ ਗਿਆ। ਜਿਰੀ ਨੇ ਆਈ. ਐੱਸ.ਐੱਸ. ਐੱਫ. ਦੇ 40 ਸ਼ਾਟਾਂ ਦੇ ਨਵੇਂ ਰੂਪ ਵਿਚ ਖੇਡੇ ਗਏ ਫਾਈਨਲ ਵਿਚ 414.2 ਦਾ ਸਕੋਰ ਕੀਤਾ। ਓਲੰਪਿਕ ਚੈਂਪੀਅਨ ਲਿਊ ਯੁਕੁਨ ਨੇ ਕਾਂਸੀ ਤਮਗਾ ਜਿੱਤਿਆ।
ਦੋ ਵਾਰ ਦੇ ਓਲੰਪੀਅਨ, ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਤੇ ਮੌਜੂਦਾ ਏਸ਼ੀਆਈ ਚੈਂਪੀਅਨ ਐਸ਼ਵਰਿਆ ਨੇ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਚਾਂਦੀ ਤਮਗਾ ਜਿੱਤਿਆ ਸੀ। ਐਸ਼ਵਰਿਆ ਨੇ ਕੁਆਲੀਫਿਕੇਸ਼ਨ ਵਿਚ 595 ਦਾ ਸਕੋਰ ਕੀਤਾ ਤੇ ਚੀਨ ਦੇ ਟਿਆਨ ਜਿਆਮਿੰਗ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਟਿਆਨ ਨੇ 598 ਦੇ ਵਿਸ਼ਵ ਰਿਕਾਰਡ ਦੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਟੀਮ ਇੰਡੀਆ ਲਈ ਖੁਸ਼ਖਬਰੀ, ਧਾਕੜ ਖਿਡਾਰੀ ਸੱਟ ਤੋਂ ਠੀਕ ਹੋ ਕੇ ਦੱ. ਅਫਰੀਕਾ ਵਿਰੁੱਧ T20 ਸੀਰੀਜ਼ ਖੇਡਣ ਲਈ ਤਿਆਰ
NEXT STORY