ਨਵੀਂ ਦਿੱਲੀ– ਦੱਖਣੀ ਅਫਰੀਕਾ ਦੇ ਟੈਸਟ ਅਤੇ ਵਨ ਡੇ ਕਪਤਾਨ ਤੇਂਬਾ ਬਾਵੂਮਾ ਨੇ ਟੀਮ ਨੂੰ ਮੌਜੂਦਾ ਟੀ-20 ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਨੇ ਆਪਣੀਆਂ ਸਾਰੀਆਂ ਖਾਮੀਆਂ ਨੂੰ ਦੂਰ ਕੀਤਾ ਹੈ ਅਤੇ ਉਸ ਕੋਲ ਹਰ ਵਿਭਾਗ ’ਚ ਮੈਚ ਦਾ ਪਾਸਾ ਪਲਟਣ ਵਾਲੇ ਖਿਡਾਰੀ ਮੌਜੂਦ ਹਨ। ਪਿਛਲੇ ਟੀ-20 ਵਿਸ਼ਵ ਕੱਪ ਦੀ ਉਪ ਜੇਤੂ ਦੱਖਣੀ ਅਫਰੀਕਾ ਮੌਜੂਦਾ ਪ੍ਰਤੀਯੋਗਿਤਾ ’ਚ ਸੁਪਰ-8 ਪੜਾਅ ਤੱਕ ਅਜੇਤੂ ਰਹਿਣ ਵਾਲੀ ਇਕਲੌਤੀ ਟੀਮ ਹੈ।
ਬਾਵੂਮਾ ਨੇ ਟੀਮ ਦੀ ਬਾਗਡੋਰ ਸੰਭਾਲ ਰਹੇ ਐਡਨ ਮਾਰਕ੍ਰਮ, ਮੱਧਕ੍ਰਮ ਦੇ ਤਜਰਬੇਕਾਰ ਬੱਲੇਬਾਜ਼ ਡੇਵਿਡ ਮਿਲਰ ਅਤੇ ਤੇਜ਼ ਗੇਂਦਬਾਜ਼ ਲੂੰਗੀ ਇਨਗਿਡੀ ਦੀ ਸ਼ਲਾਘਾ ਕੀਤੀ।
ਦੱਖਣੀ ਅਫਰੀਕਾ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਦਿਵਾ ਕੇ ‘ਚੋਕਰ’ ਦਾ ਤਮਗਾ ਕਾਫੀ ਹੱਦ ਤੱਕ ਘੱਟ ਕਰਨ ਵਾਲੇ ਇਸ ਖਿਡਾਰੀ ਨੇ ਐਤਵਾਰ ਨੂੰ ਇੱਥੇ ਅਰੁਣ ਜੇਤਲੀ ਸਟੇਡੀਅਮ ’ਚ ਕਿਹਾ, ‘‘ਮੈਂ ਇਸ ਵਿਸ਼ਵ ਕੱਪ ’ਚ ਦੱਖਣੀ ਅਫਰੀਕਾ ਦੇ ਪ੍ਰਦਰਸ਼ਨ ਤੋਂ ਕਾਫੀ ਉਤਸ਼ਾਹਿਤ ਹਾਂ। ਟੀਮ ਖੇਡ ਦੇ ਹਰ ਪਹਿਲੂ ’ਚ ਕਾਫੀ ਮਜ਼ਬੂਤ ਹੈ। ਬੱਲੇਬਾਜ਼ੀ ਅਤੇ ਗੇਂਦਬਾਜ਼ੀ ’ਚ ਕੋਈ ਕਮੀ ਨਹੀਂ ਹੈ ਅਤੇ ਖਿਡਾਰੀ ਖਿਤਾਬ ਜਿੱਤਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।’’
ਦੱਖਣੀ ਅਫਰੀਕਾ ਸਾਹਮਣੇ 4 ਮਾਰਚ ਨੂੰ ਕੋਲਕਾਤਾ ’ਚ ਖੇਡੇ ਜਾਣ ਵਾਲੇ ਸੈਮੀਫਾਈਨਲ ’ਚ ਨਿਊਜ਼ੀਲੈਂਡ ਦੀ ਚੁਣੌਤੀ ਹੋਵੇਗੀ ਅਤੇ ਬਾਵੂਮਾ ਦਾ ਮੰਨਣਾ ਹੈ ਕਿ ਟੀਮ ਨੂੰ ਅਹਿਮਦਾਬਾਦ ਅਤੇ ਦਿੱਲੀ ’ਚ ਖੇਡਣ ਤੋਂ ਬਾਅਦ ਨਵੇਂ ਸ਼ਹਿਰ ਦੇ ਹਾਲਾਤ ਨਾਲ ਤਾਲਮੇਲ ਬਿਠਾਉਣਾ ਪਵੇਗਾ।
T20 WC ਵਿਚਾਲੇ TEAM INDIA ਲਈ ਆਈ ਵੱਡੀ ਖ਼ੁਸ਼ਖਬਰੀ! BCCI ਨੇ ਇਸ ਧਾਕੜ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
NEXT STORY