ਪਣਜੀ - ਭਾਰਤ ਦੇ ਸਾਬਕਾ ਕ੍ਰਿਕਟਰ ਅਜੈ ਜਡੇਜਾ 'ਤੇ ਪਿੰਡ ਦੀ ਸਰਪੰਚ ਤ੍ਰਿਪਤੀ ਬੰਦੋਦਕਰ ਨੇ ਪਿੰਡ 'ਚ ਕੂੜਾ ਸੁੱਟਣ 'ਤੇ 5 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਜਡੇਜਾ ਉੱਤਰੀ ਗੋਆ ਦੇ ਪਿੰਡ ਐਲਡੋਨਾ 'ਚ ਇਕ ਬੰਗਲੇ ਦਾ ਮਾਲਕ ਹੈ। ਬੰਦੋਦਕਰ ਨੇ ਕਿਹਾ ਕਿ ਜਡੇਜਾ ਨੇ ਬਿਨਾਂ ਕਿਸੇ ਹੰਗਾਮੇ ਦੇ ਜੁਰਮਾਨਾ ਭਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਿੰਡ 'ਚ ਕੂੜੇ ਕਾਰਨ ਬਹੁਤ ਪ੍ਰੇਸ਼ਾਨ ਹਨ। ਬਾਹਰੋਂ ਵੀ ਕੂੜਾ ਪਿੰਡ ਵਿਚ ਸੁੱਟ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਕੂੜੇ ਦੇ ਕੁਝ ਬੈਗਾਂ 'ਚੋਂ ਅਜੈ ਜਡੇਜਾ ਦੇ ਨਾਂ 'ਤੇ ਇਕ ਬਿੱਲ ਮਿਲਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਜਡੇਜਾ ਨੂੰ ਕਿਹਾ ਕਿ ਉਹ ਭਵਿੱਖ 'ਚ ਪਿੰਡ 'ਚ ਕੂੜਾ ਨਹੀਂ ਸੁੱਟਣਗੇ ਤਾਂ ਉਨ੍ਹਾਂ ਕਿਹਾ ਕਿ ਉਹ ਜੁਰਮਾਨਾ ਭਰਨ ਨੂੰ ਤਿਆਰ ਹਨ ਤੇ ਫਿਰ ਅਜਿਹਾ ਕਦੇ ਨਹੀਂ ਕਰਨਗੇ।
ਅਜਿਹਾ ਸੀ ਕ੍ਰਿਕਟ ਕਰੀਅਰ
1992 ਤੋਂ ਲੈ ਕੇ 2000 ਦੇ ਵਿਚ ਅਜੈ ਜਡੇਜਾ ਨੇ ਭਾਰਤ ਦੇ ਲਈ 196 ਵਨ ਡੇ, 15 ਟੈਸਟ ਮੁਕਾਬਲੇ ਖੇਡੇ ਹਨ। ਸਾਲ 2000 'ਚ ਮੈਚ ਫਿਕਸਿੰਗ ਦੇ ਦੋਸ਼ਾਂ ਦੇ ਚੱਲਦੇ ਉਸ 'ਤੇ ਪੰਜ ਸਾਲ ਦੀ ਪਾਬੰਦੀ ਲਗਾ ਦਿੱਤੀ ਗਈ, ਜਿਸ ਤੋਂ ਬਾਅਦ ਉਸਦਾ ਕਰੀਅਰ ਵੀ ਖਤਮ ਹੋ ਗਿਆ। ਹੁਣ ਉਹ ਬਤੌਰ ਕਮੇਂਟੇਟਰ ਟੀ.ਵੀ. 'ਤੇ ਨਜ਼ਰ ਆਉਂਦੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਨੂ ਭਾਕਰ ਓਲੰਪਿਕ ਖ਼ਤਮ ਹੋਣ ਤਕ ਸੋਸ਼ਲ ਮੀਡੀਆ ਤੋਂ ਰਹੇਗੀ ਦੂਰ
NEXT STORY