ਨਵੀਂ ਦਿੱਲੀ : ਅੰਡਰ-19 ਵਿਸ਼ਵ ਕੱਪ ਜੇਤੂ ਅਤੇ ਭਾਰਤੀ ਕ੍ਰਿਕਟ ਦੇ ਉਭਰਦੇ ਸਿਤਾਰੇ ਵੈਭਵ ਸੂਰਿਆਵੰਸ਼ੀ ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਆਗਾਮੀ ਸੀਜ਼ਨ ਲਈ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ। ਸਿਰਫ਼ 14 ਸਾਲ ਦੀ ਉਮਰ ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੇ ਇਸ ਨੌਜਵਾਨ ਬੱਲੇਬਾਜ਼ ਨੇ ਕਿਹਾ ਹੈ ਕਿ ਉਨ੍ਹਾਂ ਦਾ ਅਸਲ ਟੀਚਾ ਰਾਜਸਥਾਨ ਰਾਇਲਜ਼ (RR) ਲਈ ਟਰਾਫੀ ਜਿੱਤਣਾ ਹੈ।
ਵਿਸ਼ਵ ਕੱਪ ਅਤੇ IPL ਵਿੱਚ ਬਣਾਏ ਵੱਡੇ ਰਿਕਾਰਡ
ਵੈਭਵ ਸੂਰਿਆਵੰਸ਼ੀ ਨੇ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਇੰਗਲੈਂਡ ਵਿਰੁੱਧ ਸਿਰਫ਼ 80 ਗੇਂਦਾਂ ਵਿੱਚ 175 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ ਭਾਰਤ ਨੂੰ ਰਿਕਾਰਡ ਛੇਵਾਂ ਖ਼ਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ, ਉਨ੍ਹਾਂ ਦੇ ਨਾਮ ਆਈਪੀਐਲ 2025 ਵਿੱਚ ਸਭ ਤੋਂ ਘੱਟ ਉਮਰ ਵਿੱਚ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਦਰਜ ਹੈ। ਐਤਵਾਰ ਨੂੰ ਦਿੱਲੀ ਵਿੱਚ ਹੋਏ 'ਬੀਸੀਸੀਆਈ ਨਮਨ ਪੁਰਸਕਾਰਾਂ' ਦੌਰਾਨ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਮੈਂ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ ਤਾਂ ਜੋ ਮੇਰੀ ਪਾਰੀ ਦਾ ਫਾਇਦਾ ਪੂਰੀ ਟੀਮ ਨੂੰ ਮਿਲੇ ਅਤੇ ਅਸੀਂ ਫਰੈਂਚਾਈਜ਼ੀ ਲਈ ਟਰਾਫੀ ਜਿੱਤ ਸਕੀਏ।"
ਸਭ ਤੋਂ ਘੱਟ ਉਮਰ ਦੇ IPL ਖਿਡਾਰੀ
ਬਿਹਾਰ ਦੇ ਰਹਿਣ ਵਾਲੇ ਵੈਭਵ ਆਈਪੀਐਲ ਇਕਰਾਰਨਾਮੇ 'ਤੇ ਹਸਤਾਖਰ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਵੀ ਹਨ। ਰਾਜਸਥਾਨ ਰਾਇਲਜ਼ ਨੇ ਸਾਲ 2024 ਵਿੱਚ ਇਸ 13 ਸਾਲਾ ਖਿਡਾਰੀ ਨੂੰ 1.1 ਕਰੋੜ ਰੁਪਏ ਵਿੱਚ ਖਰੀਦਿਆ ਸੀ। ਵੈਭਵ ਅਨੁਸਾਰ ਰਾਜਸਥਾਨ ਰਾਇਲਜ਼ ਦੀ ਸਕਾਊਟਿੰਗ ਟੀਮ ਉਨ੍ਹਾਂ ਦੇ ਘਰੇਲੂ ਕ੍ਰਿਕਟ ਡੈਬਿਊ ਤੋਂ ਹੀ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਸੀ ਅਤੇ ਉਨ੍ਹਾਂ ਦਾ ਟਰਾਇਲ ਵੀ ਬਹੁਤ ਵਧੀਆ ਰਿਹਾ ਸੀ।
ਰਾਹੁਲ ਦ੍ਰਾਵਿੜ ਤੋਂ ਸਿੱਖੇ ਕ੍ਰਿਕਟ ਦੇ ਗੁਰ
ਵੈਭਵ ਨੇ ਦੱਸਿਆ ਕਿ ਰਾਜਸਥਾਨ ਰਾਇਲਜ਼ ਦੇ ਪਹਿਲੇ ਕੈਂਪ ਦੌਰਾਨ ਉਨ੍ਹਾਂ ਨੂੰ ਦਿੱਗਜ ਕ੍ਰਿਕਟਰ ਰਾਹੁਲ ਦ੍ਰਾਵਿੜ ਅਤੇ ਟੀਮ ਦੇ ਹੋਰ ਸੀਨੀਅਰ ਖਿਡਾਰੀਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਨ੍ਹਾਂ ਅਨੁਸਾਰ, "ਕਿਸੇ ਵੀ ਨੌਜਵਾਨ ਖਿਡਾਰੀ ਲਈ ਪਹਿਲਾ ਆਈਪੀਐਲ ਕੈਂਪ ਹਮੇਸ਼ਾ ਦਿਲਚਸਪ ਹੁੰਦਾ ਹੈ ਅਤੇ ਮੇਰੇ ਲਈ ਵੀ ਇਹ ਅਜਿਹਾ ਹੀ ਸੀ।" ਸੂਰਿਆਵੰਸ਼ੀ ਨੇ ਅੱਗੇ ਕਿਹਾ ਕਿ ਰਾਜਸਥਾਨ ਰਾਇਲਜ਼ ਨਾਲ ਖੇਡਦਿਆਂ ਉਨ੍ਹਾਂ ਦੇ ਜੀਵਨ ਅਤੇ ਖੇਡ ਵਿੱਚ ਕਾਫ਼ੀ ਸੁਧਾਰ ਆਇਆ ਹੈ।
ਗਿੱਲ ਤੇ ਮੰਧਾਨਾ ਨੂੰ ਬੀਸੀਸੀਆਈ ਦੇ ਸਿਖਰਲੇ ਪੁਰਸਕਾਰਾਂ ਨਾਲ ਨਵਾਜ਼ਿਆ ਗਿਆ
NEXT STORY