ਨਿਊਯਾਰਕ- ਅਮਰੀਕਾ ਦੀ 20 ਸਾਲਾ ਐਲਿਸਿਆ ਪਾਕਰਸ ਭਾਵੇ ਹੀ ਪਹਿਲੇ ਦੌਰ ਤੋਂ ਅੱਗੇ ਨਹੀਂ ਵਧ ਸਕੀ ਪਰ ਆਪਣੀ ਤੂਫਾਨੀ ਸਰਵਿਸ ਦੇ ਕਾਰਨ ਉਹ ਯੂ. ਐੱਸ. ਓਪਨ ਦੀ ਰਿਕਾਰਡ ਬੁੱਕ ਵਿਚ ਆਪਣਾ ਨਾਂ ਦਰਜ ਕਰਵਾ ਗਈ। ਪਾਕਰਸ ਨੇ ਫਲਾਸ਼ਿੰਗ ਮੀਡੋਜ਼ ਦੇ ਕੋਰਟ ਨੰਬਰ 13 'ਤੇ ਓਲਗਾ ਡਾਨਿਲੋਵਿਚ ਦੇ ਵਿਰੁੱਧ ਪਹਿਲੇ ਦੌਰ ਦੇ ਮੈਚ ਦੌਰਾਨ 129 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਰਵਿਸ ਕੀਤੀ। ਇਸ ਤਰ੍ਹਾਂ ਨਾਲ ਉਨ੍ਹਾਂ ਨੇ ਸਭ ਤੋਂ ਤੇਜ਼ ਸਰਵਿਸ ਕਰਨ ਦੇ ਵੀਨਸ ਵਿਲੀਅਮਸ ਦੇ 14 ਸਾਲ ਪਹਿਲਾਂ ਬਣਾਏ ਗਏ ਰਿਕਾਰਡ ਦੀ ਬਰਾਬਰੀ ਕੀਤੀ।
ਇਹ ਖ਼ਬਰ ਪੜ੍ਹੋ- ਵਿਸ਼ਵ ਪੱਧਰੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ : ਰੂਟ
ਡਾਨਿਲੋਵਿਚ ਨੇ ਇਹ ਮੈਚ 6-3, 7-5 ਨਾਲ ਜਿੱਤਿਆ। ਅਟਲਾਂਟਾ ਦੀ ਰਹਿਣ ਵਾਲੀ ਅਤੇ 6 ਫੁੱਟ ਇਕ ਇੰਚ ਪਾਕਰਸ ਦੇ ਕਰੀਅਰ ਦਾ ਕਿਸੇ ਗ੍ਰੈਂਡ ਸਲੈਮ ਦੇ ਮੁਖ ਡਰਾਅ ਵਿਚ ਇਹ ਪਹਿਲਾ ਮੈਚ ਸੀ। ਵੀਨਸ ਨੇ 2007 'ਚ ਯੂ. ਐੱਸ. ਓਪਨ ਦੇ ਪਹਿਲੇ ਦੌਰ ਦੇ ਮੈਚ ਦੌਰਾਨ ਸਭ ਤੋਂ ਤੇਜ਼ ਸਰਵਿਸ ਦਾ ਰਿਕਾਰਡ ਬਣਾਇਆ ਸੀ। ਉਹ ਇੱਥੇ ਦੋ ਵਾਰ ਚੈਂਪੀਅਨ ਰਹਿ ਚੁੱਕੀ ਹੈ ਪਰ ਲੱਤ ਦੀ ਸੱਟ ਕਾਰਨ ਇਸ ਵਾਰ ਹਿੱਸਾ ਨਹੀਂ ਲੈ ਰਹੀ ਹੈ।
ਇਹ ਖ਼ਬਰ ਪੜ੍ਹੋ- BCCI ਨੇ ਨਵੀਂ IPL ਫ੍ਰੈਂਚਾਇਜ਼ੀ ਲਈ ਟੈਂਡਰ ਜਾਰੀ ਕਰਨ ਦਾ ਕੀਤਾ ਐਲਾਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਿਸ਼ਾਨੇਬਾਜ਼ ਸਿੰਘਰਾਜ ਅਡਾਨਾ ਨੂੰ ਹਰਿਆਣਾ ਸਰਕਾਰ ਦੇਵੇਗੀ 2.5 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ
NEXT STORY