ਨਵੀਂ ਦਿੱਲੀ : ਲੰਬੇ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚਰਚਾ ਚਲ ਰਹੀ ਸੀ ਕਿ ਇਸ ਸਾਲ ਆਈ. ਪੀ. ਐੱਲ. ਤੋਂ ਪਹਿਲਾਂ ਆਲ ਸਟਾਰ ਮੈਚ ਮੁੰਬਈ ਵਿਚ ਖੇਡਿਆ ਜਾਵੇਗਾ। ਹਾਲਾਂਕਿ ਬੀ. ਸੀ. ਸੀ. ਆਈ। ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਦੀ ਪੂਰੀ ਸ਼ੈਡਿਊਲ ਜਾਰੀ ਕਰ ਚੁੱਕੀ ਹੈ, ਜੋ ਕਿ 29 ਮਾਰਚ ਤੋਂ ਸ਼ੁਰੂ ਹੋਵੇਗਾ। ਹਾਲਾਂਕਿ ਇਸ ਵਿਚ ਕਿਤੇ ਵੀ ਆਲ ਸਟਾਰ ਮੈਚ ਦਾ ਜ਼ਿਕਰ ਨਹੀਂ ਹੈ। ਖਬਰਾਂ ਮੁਤਾਬਕ ਆਈ. ਪੀ. ਐੱਲ. ਦੀਆਂ ਸਾਰੀਆਂ ਟੀਮਾਂ ਨੂੰ ਪਹਿਲਾਂ ਹੀ ਅਧਿਕਾਰਤ ਤੌਰ 'ਤੇ ਦੱਸਿਆ ਜਾ ਚੁੱਕਿਆ ਹੈ ਕਿ ਇਸ ਸਾਲ ਆਲ ਸਟਾਰ ਮੈਚ ਦਾ ਆਯੋਜਨ ਨਹੀਂ ਕੀਤਾ ਜਾਵੇਗਾ।
ਬੀ. ਸੀ. ਸੀ. ਆਈ. ਦੇ ਸ਼ੈਡਿਊਲ 'ਚ ਨਹੀਂ ਹੈ ਆਲ ਸਟਾਰ ਮੈਚ
ਪਿਛਲੇ ਮਹੀਨੇ ਨਵੀਂ ਦਿੱਲੀ ਵਿਚ ਆਈ. ਪੀ. ਐੱਲ. ਗਵਰਨਿੰਗ ਕਾਊਂਸਿਲ ਦੀ ਹੋਈ ਅਹਿਮ ਬੈਠਕ ਵਿਚ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਆਲ ਸਟਾਰ ਮੈਚ ਦਾ ਐਲਾਨ ਕੀਤਾ ਸੀ। ਸੌਰਵ ਗਾਂਗੁਲੀ ਚੈਰਿਟੀ ਲਈ ਫੰਡ ਇਕੱਠਾ ਕਰਨ ਲਈ ਇਹ ਮੈਚ ਕਰਾਉਣਾ ਚਾਹੁੰਦੇ ਸੀ, ਜਿਸ ਵਿਚ ਆਲ ਸਟਾਰ ਮੈਚ ਖੇਡੇ ਜਾਂਦੇ। ਇਸ ਵਿਚ ਆਈ. ਪੀ. ਐੱਲ. ਟੀਮਾਂ ਨੂੰ ਮਿਲਾ ਕੇ 2 ਟੀਮਾਂ ਬਣਾਈਆਂ ਜਾਂਦੀਆਂ।
ਬੀ. ਸੀ. ਸੀ. ਆਈ. ਨੇ ਮੈਚ ਨਾ ਕਰਾਉਣ ਦਾ ਕੀਤਾ ਫੈਸਲਾ
ਰਿਪੋਰਟ ਮੁਤਾਬਕ ਏਸ਼ੀਅਨ ਇਲੈਵਨ ਅਤੇ ਵਰਲਡ ਇਲੈਵਨ ਵਿਚਾਲੇ ਆਲ ਸਟਾਰ ਮੈਚ 25 ਅਤੇ 26 ਮਾਰਚ ਨੂੰ ਖੇਡਿਆ ਜਾਣਾ ਸੀ। ਇਹ ਮੁਕਾਬਲਾ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਖੇਡਿਆ ਜਾਣਾ ਸੀ। ਪਹਿਲਾਂ ਦੀ ਯੋਜਨਾ ਮੁਤਾਬਕ ਤਦ ਤਕ ਮੋਟੇਰਾ ਦਾ ਉਦਘਾਟਨ ਹੋ ਜਾਣਾ ਸੀ। ਹਾਲਾਂਕਿ ਉਦਘਾਟਨ ਵਿਚ ਦੇਰੀ ਤੋਂ ਬਾਅਦ ਇਸ ਮੁਕਾਬਲੇ ਨੂੰ ਮੁੰਬਈ ਵਿਚ ਕਰਾਉਣ ਦੀ ਯੋਜਨਾ ਸੀ। ਹੁਣ ਬੀ. ਸੀ. ਸੀ. ਆਈ. ਨੇ ਇਸ ਮੈਚ ਨੂੰ ਨਾ ਕਰਾਉਣ ਦਾ ਫੈਸਲਾ ਕੀਤਾ ਹੈ।
ਆਲ ਸਟਾਰ ਮੈਚਾਂ ਲਈ ਨਹੀਂ ਸੀ ਤਿਆਰ ਟੀਮਾਂ
ਬੀ. ਸੀ. ਸੀ. ਆਈ. ਨੇ ਇਸ ਦਾ ਐਲਾਨ ਕਰਨ ਤੋਂ ਪਹਿਲਾਂ ਟੀਮਾਂ ਨਾਲ ਇਸ ਬਾਰੇ ਗੱਲ ਨਹੀਂ ਕੀਤੀ। ਕੋਈ ਵੀ ਟੀਮ ਟੂਰਨਾਮੈਂ ਤੋਂ ਪਹਿਲਾਂ ਖਿਡਾਰੀਆਂ ਨੂੰ ਪ੍ਰੋਮੋਸ਼ਨਲ ਈਵੈਂਟ ਅਤੇ ਟ੍ਰੇਨਿੰਗ ਕੈਂਪ ਦੀ ਬਜਾਏ ਇਹ ਮੈਚ ਖੇਡਣ ਲਈ ਭੇਜਣ ਨੂੰ ਤਿਆਰ ਨਹੀਂ ਸੀ। ਉੱਥੇ ਹੀ ਆਈ. ਪੀ. ਐੱਲ. ਦਾ ਇਹ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਫ੍ਰੈਂਚਾਈਜ਼ੀਆਂ ਨੂੰ ਆਪਣੇ ਵੱਡੇ ਅਤੇ ਅਹਿਮ ਖਿਡਾਰੀਆਂ ਦੇ ਜ਼ਖਮੀ ਹੋਣ ਦਾ ਵੀ ਡਰ ਸੀ। ਉੱਥੇ ਹੀ ਦੂਜਾ ਕਾਰਨ ਸੀ ਕਿ ਆਖਿਰ ਇਹ ਮੈਚ ਖੇਡਣ ਵਾਲੇ ਖਿਡਾਰੀਆਂ ਨੂੰ ਇਸ ਸਭ ਲਈ ਪੈਸਾ ਕੌਣ ਦੇਵੇਗਾ।
ਵਰਲਡ ਟੈਸਟ ਚੈਂਪੀਅਨਸ਼ਿਪ ਅੰਕ ਪ੍ਰਣਾਲੀ 'ਤੇ ਭੜਕੇ ਵਿਲੀਅਮਸਨ, ਚੁੱਕੇ ਇਹ ਵੱਡੇ ਸਵਾਲ
NEXT STORY