ਯੁਗੇਨ, (ਭਾਸ਼ਾ)— ਮਸ਼ਹੂਰ ਦੌੜਾਕ ਐਲਿਸਨ ਫੇਲਿਕਸ ਨੇ 35 ਸਾਲ ਦੀ ਉਮਰ ’ਚ ਪੰਜਵੀਂ ਵਾਰ ਓਲੰਪਿਕ ’ਚ ਜਗ੍ਹਾ ਬਣਾਈ। ਫੇਲਿਕਸ ਦੀਆਂ ਨਜ਼ਰਾਂ 10ਵੇਂ ਓਲੰਪਿਕ ਤਮਗੇ ’ਤੇ ਟਿਕੀਆਂ ਹਨ। ਫੇਲਿਕਸ 400 ਮੀਟਰ ਮੁਕਾਬਲੇ ’ਚ ਹਿੱਸਾ ਲਵੇਗੀ। ਉਨ੍ਹਾਂ ਟ੍ਰਾਇਲ ’ਚ ਦੂਜੇ ਸਥਾਨ ’ਤੇ ਰਹਿੰਦੇ ਹੋਏ ਓਲੰਪਿਕ ਟੀਮ ’ਚ ਜਗ੍ਹਾ ਬਣਾਈ।
ਇਕ ਧੀ ਦੀ ਮਾਂ ਫ਼ੇਲਿਕਸ ਦੇ ਕੋਲ ਓਲੰਪਿਕ ’ਚ 10ਵਾਂ ਤਮਗਾ ਜਿੱਤਣ ਦਾ ਮੌਕਾ ਹੋਵੇਗਾ ਤੇ ਜੇਕਰ ਉਹ ਅਜਿਹਾ ਕਰਨ ’ਚ ਸਫਲ ਰਹਿੰਦੀ ਹੈ ਤਾਂ ਖੇਡਾਂ ਦੇ ਇਤਿਹਾਸ ਦੀ ਸਭ ਤੋਂ ਸਫਲ ਮਹਿਲਾ ਟ੍ਰੈਕ ਐਥਲੀਟ ਦੇ ਰੂਪ ’ਚ ਜਮੈਕਾ ਦੀ ਮਾਰਲਿਨ ਓਟੇ ਦੀ ਬਰਾਬਰੀ ਕਰ ਲਵੇਗੀ। ਅਮਰੀਕੀ ਟਰੈਕ ਟ੍ਰਾਇਲ ’ਚ ਫੇਲਿਕਸ ਇਕ ਸਮੇਂ ਪੰਜਵੇਂ ਸਥਾਨ ’ਤੇ ਪਿਛੜੀ ਹੋਈ ਸੀ ਪਰ ਇਸ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਦੂਜਾ ਸਥਾਨ ਹਾਸਲ ਕਰਨ ’ਚ ਸਫਲ ਰਹੀ। ਫੇਲਿਕਸ ਨੇ 50.02 ਸਕਿੰਟ ਦਾ ਸਮਾਂ ਲਿਆ।
WTC Final : ਵਿਰਾਟ ਕੋਹਲੀ ਨੂੰ ਆਊਟ ਕਰ ਕੇ ਖੁਸ਼ ਹੋਏ ਜੈਮੀਸਨ, ਕਹੀ ਇਹ ਵੱਡੀ ਗੱਲ
NEXT STORY