ਜਲੰਧਰ - ਬੀਤੇ ਦਿਨੀਂ ਇਕ ਅਮਰੀਕੀ ਕੰਪਨੀ ਨੇ ਦੁਨੀਆ ਭਰ ਦੇ ਗੋਲਫਰਾਂ ਦੀਆਂ ਗਰਲਫ੍ਰੈਂਡਜ਼ 'ਤੇ ਸਰਵੇ ਕਰਵਾਇਆ ਸੀ। ਇਸ ਦਾ ਉਦੇਸ਼ ਇਹ ਪਤਾ ਲਾਉਣਾ ਸੀ ਕਿ ਕਿਸ ਗੋਲਫਰ ਦੀ ਗਰਲਫ੍ਰੈਂਡ ਜ਼ਿਆਦਾ ਚਰਚਿਤ ਹੈ। ਸਰਵੇ 'ਚ ਅਮਰੀਕੀ ਗੋਲਫਰ ਬਰੂਕਸ ਕੋਪੇਕਾ ਦੀ ਗਰਲਫ੍ਰੈਂਡ ਜੀਨਾ ਸਿਮਸ ਸਭ ਤੋਂ ਜ਼ਿਆਦਾ ਲੋਕਪ੍ਰਿਯ ਪਾਈ ਗਈ। ਉਸ ਦੇ ਸੋਸ਼ਲ ਮੀਡੀਆ 'ਤੇ ਕਰੀਬ ਸਵਾ ਲੱਖ ਫਾਲੋਅਰਸ ਹਨ। ਇਸ ਤੋਂ ਇਲਾਵਾ ਗੂਗਲ 'ਤੇ ਵੀ ਇਸ ਦੇ ਨਾਂ ਦੀ 51 ਲੱਖ ਤੋਂ ਜ਼ਿਆਦਾ ਵਾਰ ਸਰਚ ਹੋਈ ਹੈ।
ਜੀਨਾ ਨੂੰ ਸਭ ਤੋਂ ਪਹਿਲਾਂ ਗੋਲਫਰ ਬਰੂਕਸ ਕੋਪੇਕਾ ਨਾਲ 2017 ਦੇ ਯੂ. ਐੱਸ. ਓਪਨ ਟੂਰਨਾਮੈਂਟ ਦੌਰਾਨ ਦੇਖਿਆ ਗਿਆ ਸੀ। ਜੀਨਾ ਨੇ ਆਪਣੀ ਖੂਬਸੂਰਤੀ ਅਤੇ ਅਦਾਵਾਂ ਨਾਲ ਹਰ ਕਿਸੇ ਦਾ ਧਿਆਨ ਖਿੱਚਿਆ ਸੀ। ਬਰੂਕਸ ਦੇ ਟੂਰਨਾਮੈਂਟ ਜਿੱਤਣ 'ਤੇ ਫਾਕਸ ਸਪੋਰਟਸ ਦੇ ਕੁਮੈਂਟੇਟਰ ਜੋ ਬਕ ਨੇ ਜਦੋਂ ਬਰੂਕਸ ਕੋਲੋਂ ਉਸ ਦੀ ਗਰਲਫ੍ਰੈਂਡ ਦੀ ਜਾਣਕਾਰੀ ਮੰਗੀ ਸੀ ਤਾਂ ਉਹ ਬੋਲਿਆ ਸੀ-ਇਹ ਜੀਨਾ ਹੈ, ਦੁਨੀਆ ਦੀ ਸਭ ਤੋਂ ਖੂਬਸੂਰਤ ਲੜਕੀ।
ਦੱਸ ਦੇਈਏ ਕਿ ਜੀਨਾ ਮਾਡਲ ਨਾਲ ਮੰਨੀ-ਪ੍ਰਮੰਨੀ ਅਭਿਨੇਤਰੀ ਵੀ ਹੈ।
2007 'ਚ ਮਿਸ ਜਾਰਜੀਆ ਟੀਨ ਯੂ. ਐੱਸ. ਏ. ਚੁਣੇ ਜਾਣ ਤੋਂ ਬਾਅਦ ਉਸ ਨੇ ਫਿਲਮਾਂ ਵੱਲ ਰੁਖ਼ ਕਰ ਲਿਆ ਸੀ। 2012 ਵਿਚ ਉਸ ਦੀ ਸਭ ਤੋਂ ਚਰਚਿਤ ਮੂਵੀ 'ਅਟੈਕ ਆਫ ਦਿ 50 ਫੁੱਟ ਚੀਅਰਲੀਡਰ' ਆਈ ਸੀ। ਇਸ ਤੋਂ ਇਲਾਵਾ ਉਹ ਐੱਨ. ਜੀ. ਓ. 'ਪੀਜੈਂਟ ਆਫ ਹੋਪ' ਵੀ ਚਲਾਉਂਦੀ ਹੈ, ਜੋ ਕੈਂਸਰ ਨਾਲ ਸਬੰਧਤ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਮਦਦ ਮੁਹੱਈਆ ਕਰਵਾਉਂਦੀ ਹੈ।
ਨੀਰਜ ਨੇ 85.17 ਮੀਟਰ ਦੀ ਦੂਰੀ ਤਕ ਸੁੱਟਿਆ ਭਾਲਾ
NEXT STORY