ਸਪੋਰਟਸ ਡੈਸਕ- ਮਾਈਕਲ ਪੇਪਰ (83 ਦੌੜਾਂ) ਅਤੇ ਫਿਲ ਸਾਲਟ (ਅਜੇਤੂ 72 ਦੌੜਾਂ) ਦੀਆਂ ਸ਼ਾਨਦਾਰ ਪਾਰੀਆਂ ਅਤੇ ਉਨ੍ਹਾਂ ਵਿਚਕਾਰ ਹੋਈ 131 ਦੌੜਾਂ ਦੀ ਸਲਾਮੀ ਸਾਂਝੇਦਾਰੀ ਦੀ ਬਦੌਲਤ ਅਬੂ ਧਾਬੀ ਨਾਈਟ ਰਾਈਡਰਜ਼ ਨੇ ILT20 ਦੇ ਪਲੇਆਫ ਵਿੱਚ ਪ੍ਰਵੇਸ਼ ਕਰ ਲਿਆ ਹੈ। ਲੀਗ ਪੜਾਅ ਦੇ ਆਖਰੀ ਮੈਚ ਵਿੱਚ ਨਾਈਟ ਰਾਈਡਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇਕ ਵਿਕਟ 'ਤੇ 179 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਗਲਫ ਜਾਇੰਟਸ ਦੀ ਟੀਮ 9 ਵਿਕਟਾਂ ਦੇ ਨੁਕਸਾਨ 'ਤੇ ਸਿਰਫ਼ 147 ਦੌੜਾਂ ਹੀ ਬਣਾ ਸਕੀ।
ਨਾਈਟ ਰਾਈਡਰਜ਼ ਵੱਲੋਂ ਗੇਂਦਬਾਜ਼ੀ ਵਿੱਚ ਜੇਸਨ ਹੋਲਡਰ ਅਤੇ ਸੁਨੀਲ ਨਰਾਇਣ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਹੁਣ 1 ਜਨਵਰੀ ਨੂੰ ਹੋਣ ਵਾਲੇ ਐਲੀਮੀਨੇਟਰ ਮੁਕਾਬਲੇ ਵਿੱਚ ਨਾਈਟ ਰਾਈਡਰਜ਼ ਦਾ ਸਾਹਮਣਾ ਦੁਬਈ ਕੈਪੀਟਲਜ਼ ਨਾਲ ਹੋਵੇਗਾ, ਜਦਕਿ ਕੁਆਲੀਫਾਇਰ-1 ਵਿੱਚ ਡੈਜ਼ਰਟ ਵਾਈਪਰਜ਼ ਅਤੇ ਐਮਆਈ ਐਮੀਰੇਟਸ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਪੀਸੀਬੀ ਅਗਲੇ PSL ਸੀਜ਼ਨ ਵਿੱਚ ਮੁਲਤਾਨ ਸੁਲਤਾਨ ਦਾ ਖੁਦ ਕਰੇਗਾ ਪ੍ਰਬੰਧਨ
NEXT STORY