ਸਪੋਰਟਸ ਡੈਸਕ— ਬੈਟਨ ਰੂਸ ਏਰੀਆ 'ਚ ਅਮਰੀਕਾ ਦੀ ਜਿਮਨਾਸਟ ਸੈਮ ਸੇਰੀਓ ਦੀ ਇਕ ਐਫਰਟ ਦੇ ਦੌਰਾਨ ਦੋਵੇਂ ਲੱਤਾਂ ਟੁੱਟ ਗਈਆਂ। ਦਰਅਸਲ ਆਬਰਨ ਯੂਨੀਵਰਸਿਟੀ ਦੀ ਸੀਨੀਅਰ ਖਿਡਾਰਨ ਸੈਮ ਡਬਲ ਫਰੰਟ ਫਲਿਪ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਟ 'ਤੇ ਲੈਂਡਿੰਗ ਦੇ ਦੌਰਾਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਈ।
ਦੇਖੋ ਵੀਡੀਓ-
ਸੱਟ ਲੱਗਣ ਦੇ ਬਾਅਦ ਸੈਮ ਬਹੁਤ ਨਿਰਾਸ਼ ਸੀ। ਉਸ ਨੇ ਕਿਹਾ, ''ਬੀਤਿਆ ਦਿਨ ਇਕ ਜਿਮਨਾਸਟ ਦੇ ਤੌਰ 'ਤੇ ਮੇਰਾ ਆਖਰੀ ਦਿਨ ਸੀ। 18 ਸਾਲ ਬਾਅਦ ਮੈਂ ਆਪਣੀ ਜਰਸੀ ਨੂੰ ਹੈਂਗਰ 'ਤੇ ਲਟਕਾਇਆ। ਇਸ ਦੌਰਾਨ ਮੈਂ ਉਸ ਵਿਅਕਤੀ ਦਾ ਧੰਨਵਾਦ ਕੀਤਾ ਜਿਸ ਕਾਰਨ ਮੈਂ ਇੱਥੇ ਤਕ ਪਹੁੰਚੀ।

ਸੈਮ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਰਿਟਾਇਰ ਹੋਣਾ ਮੈਂ ਪਹਿਲਾਂ ਕਦੀ ਨਹੀਂ ਸੋਚਿਆ ਸੀ ਪਰ ਕਹਿੰਦੇ ਹਨ ਕਿ ਕਦੀ ਵੀ ਕੁਝ ਵੀ ਯੋਜਨਾ ਦੇ ਮੁਤਾਬਕ ਨਹੀਂ ਹੁੰਦਾ। ਮੈਨੂੰ ਘਰ ਦੇਣ ਲਈ ਆਰਬਨ ਪਰਿਵਾਰ ਦਾ ਧੰਨਵਾਦ। ਮੈਨੂੰ ਆਪਣੀ ਟੀਮ ਦੇ ਨਾਲ ਪਿਛਲੇ 4 ਸਾਲਾਂ ਤੋਂ ਨੇਵੀ ਅਤੇ ਆਰੇਂਜ ਏ.ਯੂ ਦੀ ਨੁਮਾਇੰਦਗੀ ਕਰਨ ਦਾ ਸੁਭਾਗ ਪ੍ਰਾਪਤ ਹੋ ਚੁੱਕਾ ਹੈ, ਜੋਕਿ ਹਰ ਕੋਈ ਨਹੀਂ ਕਰ ਸਕਦਾ।
ਦੇਖੋ ਸੈਮ ਦੀਆਂ ਕੁਝ ਤਸਵੀਰਾਂ-



ਉਹ ਤਿੰਨ ਵਿਦੇਸ਼ੀ ਖਿਡਾਰੀ ਜੋ IPL 'ਚ ਆਉਂਦੇ ਹੀ ਛਾ ਗਏ
NEXT STORY