ਸਪੋਰਟਸ ਡੈਸਕ— ਵਿਸ਼ਵ ਚਾਂਦੀ ਤਮਗਾ ਜੇਤੂ ਅਮਿਤ ਪੰਘਾਲ (52 ਕਿਲੋਗ੍ਰਾਮ) ਨੂੰ ਮੰਗਲਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੇ ਏਸ਼ੀਆਈ ਓਲੰਪਿਕ ਮੁੱਕੇਬਾਜ਼ੀ ਕੁਆਲੀਫਾਇਰਸ ’ਚ ਪੁਰਸ਼ ਵਰਗ ’ਚ ਚੋਟੀ ਦੀ ਤਰਜੀਹ ਦਿੱਤੀ ਗਈ ਹੈ ਜਦਕਿ ਐੱਮ. ਸੀ. ਮੈਰੀਕਾਮ (51 ਕਿਲੋਗ੍ਰਾਮ) ਨੂੰ ਮਹਿਲਾ ਵਰਗ ’ਚ ਦੂਜੀ ਤਰਜੀਹ ਮਿਲੀ ਹੈ।
ਭਾਰਤ ਦੇ ਅੱਠ ਪੁਰਸ ਅਤੇ ਪੰਜ ਮਹਿਲਾ ਖਿਡਾਰੀ ਇਸ ਮਹਾਦੀਪੀ ਪ੍ਰਤੀਯੋਗਿਤਾ ਦੇ ਜ਼ਰੀਏ ਟੋਕੀਓ ਓਲੰਪਿਕ ’ਚ ਜਗ੍ਹਾ ਪੱਕੀ ਕਰਨਾ ਚਾਹੁਣਗੇ। ਇਸ ਦਾ ਆਯੋਜਨ ਕੌਮਾਂਤਰੀ ਓਲੰਪਿਕ ਕਮੇਟੀ ਦਾ ਮੁੱਕੇਬਾਜ਼ੀ ਕਾਰਜਬਲ ਕਰ ਰਿਹਾ ਹੈ। ਪੁਰਸ਼ ਵਰਗ ’ਚ ਪੰਘਾਲ ਇਕੱਲੇ ਭਾਰਤੀ ਹਨ ਜਿਨ੍ਹਾਂ ਨੂੰ ਤਰਜੀਹ ਦਿੱਤੀ ਗਈ ਹੈ ਜਦਕਿ ਮਹਿਲਾ ਵਰਗ ’ਚ ਲਵਲਿਨਾ ਬੋਰਗੋਹਿਨ (69 ਕਿਲੋਗ੍ਰਾਮ) ਅਤੇ ਪੂਜਾ ਰਾਣੀ (75 ਕਿਲੋਗ੍ਰਾਮ) ਨੂੰ ਆਪਣੇ ਵਜ਼ਨ ਵਰਗਾਂ ’ਚ ¬ਕ੍ਰਮਵਾਰ ਦੂਜੀ ਅਤੇ ਚੌਥੀ ਤਰਜੀਹ ਮਿਲੀ ਹੈ। ਟੂਰਨਾਮੈਂਟ ’ਚ 63 ਕੋਟਾ ਸਥਾਨ ਦਾਅ ’ਤੇ ਲੱਗੇ ਹੋਣਗੇ। ਮੁੱਕੇਬਾਜ਼ ਸੈਮੀਫਾਈਨਲ ’ਚ ਪਹੁੰਚ ਕੇ ਟੋਕੀਓ ਲਈ ਕੁਆਲੀਫਾਈ ਕਰ ਜਾਣਗੇ।
ਭਾਰਤੀ ਟੀਮ ਇਸ ਤਰ੍ਹਾਂ ਹੈ :-
ਪੁਰਸ਼ : ਅਮਿਤ ਪੰਘਾਲ (52 ਕਿਲੋਗ੍ਰਾਮ), ਸੌਰਵ ਸੋਲੰਕੀ (57 ਕਿਲੋਗ੍ਰਾਮ), ਮਨੀਸ਼ ਕੌਸ਼ਿਕ (63 ਕਿਲੋਗ੍ਰਾਮ), ਵਿਕਾਸ ਕ੍ਰਿਸ਼ਨਨ (69 ਕਿਲੋਗ੍ਰਾਮ), ਆਸ਼ੀਸ਼ ਕੁਮਾਰ (75 ਕਿਲੋਗ੍ਰਾਮ), ਸਚਿਨ ਸਿੰਘ (81 ਕਿਲੋਗ੍ਰਾਮ), ਨਮਨ ਤੰਵਰ (91 ਕਿਲੋਗ੍ਰਾਮ) ਅਤੇ ਸਤੀਸ਼ ਕੁਮਾਰ (+91 ਕਿਲੋਗ੍ਰਾਮ)।
ਮਹਿਲਾ : ਐੱਮ. ਸੀ. ਮੈਰੀਕਾਮ (51 ਕਿਲੋਗ੍ਰਾਮ), ਸਾਕਸ਼ੀ ਚੌਧਰੀ (57 ਕਿਲੋਗ੍ਰਾਮ), ਸਿਮਰਨਜੀਤ ਕੌਰ (60 ਕਿਲੋਗ੍ਰਾਮ), ਲੋਵਲਿਨਾ ਬੋਰਗੋਹਿਨ (69 ਕਿਲੋਗ੍ਰਾਮ) ਅਤੇ ਪੂਜਾ ਰਾਣੀ (75 ਕਿਲੋਗ੍ਰਾਮ।
ਚੌਰਸੀਆ ਓਮਾਨ ਓਪਨ ’ਚ 25ਵੇਂ ਸਥਾਨ ’ਤੇ
NEXT STORY