ਸਪੋਰਟਸ ਡੈਸਕ : ਭਾਰਤ ਦੀ ਨੌਜਵਾਨ ਸਕੁਐਸ਼ ਸਟਾਰ ਅਨਾਹਤ ਸਿੰਘ ਨੇ ਵਾਸ਼ਿੰਗਟਨ ਵਿੱਚ ਆਪਣੀ ਖੇਡ ਦਾ ਲੋਹਾ ਮਨਾਉਂਦਿਆਂ 'ਸਕੁਐਸ਼ ਆਨ ਫਾਇਰ ਓਪਨ' ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਹ ਅਨਾਹਤ ਦੇ ਕਰੀਅਰ ਦਾ ਪਹਿਲਾ ਪੀਐਸਏ (PSA) ਕਾਂਸੀ ਪੱਧਰ ਦਾ ਖਿਤਾਬ ਹੈ। ਫਾਈਨਲ ਮੁਕਾਬਲੇ ਵਿੱਚ ਅਨਾਹਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਚੋਟੀ ਦੀ ਸੀਡ ਅਤੇ ਵਿਸ਼ਵ ਦੀ 10ਵੇਂ ਨੰਬਰ ਦੀ ਖਿਡਾਰਨ ਜਾਰਜੀਨਾ ਕੈਨੇਡੀ ਨੂੰ ਸਿੱਧੇ ਸੈੱਟਾਂ ਵਿੱਚ 12-10, 11-5, 11-7 ਨਾਲ ਕਰਾਰੀ ਸ਼ਿਕਸਤ ਦਿੱਤੀ।
ਕਰੀਅਰ ਦਾ 15ਵਾਂ ਖਿਤਾਬ ਅਤੇ ਰੈਂਕਿੰਗ 'ਚ ਸੁਧਾਰ
ਸਿਰਫ਼ 15 ਸਾਲ ਦੀ ਉਮਰ ਵਿੱਚ ਅਨਾਹਤ ਸਿੰਘ ਨੇ ਇਹ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ, ਜੋ ਕਿ ਉਨ੍ਹਾਂ ਦੇ ਕਰੀਅਰ ਦਾ 15ਵਾਂ ਖਿਤਾਬ ਹੈ। ਵਿਸ਼ਵ ਰੈਂਕਿੰਗ ਵਿੱਚ 31ਵੇਂ ਸਥਾਨ 'ਤੇ ਕਾਬਜ਼ ਅਨਾਹਤ ਨੇ ਜਿੱਤ ਤੋਂ ਬਾਅਦ ਖੁਸ਼ੀ ਜ਼ਾਹਰ ਕਰਦਿਆਂ ਕਿਹਾ, "ਮੈਂ ਬਹੁਤ ਖੁਸ਼ ਹਾਂ। ਮੈਂ ਇਨ੍ਹਾਂ ਟੂਰਨਾਮੈਂਟਾਂ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਆਪਣੀ ਰੈਂਕਿੰਗ ਵਿੱਚ ਸੁਧਾਰ ਕਰਨਾ ਚਾਹੁੰਦੀ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਅਜਿਹਾ ਕਰ ਸਕੀ"। ਜ਼ਿਕਰਯੋਗ ਹੈ ਕਿ ਇਸ ਜਿੱਤ ਨਾਲ ਅਨਾਹਤ ਹੁਣ ਵਿਸ਼ਵ ਸਕੁਐਸ਼ ਵਿੱਚ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਉੱਭਰੀ ਹੈ।
ਵਿਵਾਦਾਂ ਤੋਂ ਬਾਅਦ ਮੈਰੀ ਕਾਮ ਨੇ ਮੰਗੀ ਜਨਤਕ ਮੁਆਫ਼ੀ; ਸਾਬਕਾ ਪਤੀ 'ਤੇ ਕੀਤੀ ਟਿੱਪਣੀ ਨੂੰ ਦੱਸਿਆ 'ਭਾਵੁਕ ਪਲ'
NEXT STORY