ਮੁੰਬਈ– ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਨੇ ਕਿਹਾ ਕਿ ਜੇਕਰ ਮੁੰਬਈ ਇੰਡੀਅਨਜ਼ ਨੂੰ ਆਈ. ਪੀ. ਐੱਲ. ’ਚ ਨਿਰੰਤਰਤਾ ਹਾਸਲ ਕਰਨੀ ਹੈ ਤਾਂ ਉਸ ਨੂੰ ਗੇਂਦਬਾਜ਼ੀ ਵਿਭਾਗ ’ਚ ਜਸਪ੍ਰੀਤ ਬੁਮਰਾਹ ’ਤੇ ਆਪਣੀ ਬਹੁਤ ਜ਼ਿਆਦਾ ਨਿਰਭਰਤਾ ਘੱਟ ਕਰਨੀ ਪਵੇਗੀ। ਮੁੰਬਈ ਹਮੇਸ਼ਾ ਹੌਲੀ ਸ਼ੁਰੂਆਤ ਕਰਦੀ ਹੈ। ਇਸ ਵਾਰ ਉਸ ਨੇ ਟੂਰਨਾਮੈਂਟ ਦਾ ਪਹਿਲਾ ਮੈਚ ਜਿੱਤਿਆ ਪਰ ਇਸ ਤੋਂ ਬਾਅਦ ਉਹ ਲਗਾਤਾਰ 3 ਮੈਚ ਹਾਰ ਚੁੱਕੀ ਹੈ।
ਐਤਵਾਰ ਨੂੰ ਇੱਥੇ ਖੇਡੇ ਗਏ ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਉਸ ਵਿਰੁੱਧ 4 ਵਿਕਟਾਂ ’ਤੇ 240 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਮੁੰਬਈ ਦੀ ਟੀਮ 5 ਵਿਕਟਾਂ ’ਤੇ 222 ਦੌੜਾਂ ਹੀ ਬਣਾ ਸਕੀ। ਤੇਜ਼ ਗੇਂਦਬਾਜ਼ ਬੁਮਰਾਹ ਉਸ ਲਈ ਤਰੁੱਪ ਦਾ ਇੱਕਾ ਹੈ ਪਰ 4 ਮੈਚਾਂ ’ਚ ਉਸ ਨੂੰ ਅਜੇ ਤੱਕ ਇਕ ਵੀ ਵਿਕਟ ਨਹੀਂ ਮਿਲੀ ਹੈ। ਡੂ ਪਲੇਸਿਸ ਦਾ ਮੰਨਣਾ ਹੈ ਕਿ ਮੁੰਬਈ ਇੰਡੀਅਨਜ਼ ਨੂੰ ਬੁਮਰਾਹ ਦੇ 4 ਓਵਰਾਂ ਤੋਂ ਅੱਗੇ ਦੇ ਬਾਰੇ ’ਚ ਸੋਚਣਾ ਪਵੇਗਾ ਤੇ ਨਾਲ ਹੀ ਆਪਣੇ ਇਸ ਤੇਜ਼ ਗੇਂਦਬਾਜ਼ ਦਾ ਸਹੀ ਇਸਤੇਮਾਲ ਕਰਨਾ ਪਵੇਗਾ।
ਮਸ਼ਹੂਰ ਅਦਾਕਾਰ ਤੇ ਸਾਬਕਾ ਰੈਸਲਰ ਜੌਨ ਸੀਨਾ ਨੇ ਆਸ਼ਾ ਭੋਸਲੇ ਨੂੰ ਦਿੱਤੀ ਸ਼ਰਧਾਂਜਲੀ
NEXT STORY