ਮੁੰਬਈ (ਏਜੰਸੀ) : 19 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਫ਼ਿਲਮ 'ਧੁਰੰਦਰ : ਦਿ ਰਿਵੈਂਜ' ਨੇ ਨਾ ਸਿਰਫ਼ ਬਾਕਸ ਆਫ਼ਿਸ 'ਤੇ ਧਮਾਲ ਮਚਾਈ ਹੈ, ਸਗੋਂ ਦਿੱਗਜ ਨਿਰਦੇਸ਼ਕ ਐਸ. ਐਸ. ਰਾਜਾਮੌਲੀ ਦਾ ਦਿਲ ਵੀ ਜਿੱਤ ਲਿਆ ਹੈ। 'RRR' ਫੇਮ ਰਾਜਾਮੌਲੀ ਨੇ ਫ਼ਿਲਮ ਦੀ ਸ਼ਾਨਦਾਰ ਸਫਲਤਾ ਅਤੇ ਕਹਾਣੀ ਦੀ ਡੂੰਘਾਈ ਨੂੰ ਦੇਖਦੇ ਹੋਏ ਇਸ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ: ਮਸ਼ਹੂਰ ਨ੍ਰਿਤਕੀ ਮਧੂਮਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ ! ਕਲਾ ਜਗਤ 'ਚ ਛਾਇਆ ਸੋਗ
"ਪਹਿਲੇ ਭਾਗ ਨਾਲੋਂ ਵੀ ਬਿਹਤਰ ਹੈ ਸੀਕਵਲ"
ਰਾਜਾਮੌਲੀ ਨੇ ਆਪਣੇ ਐਕਸ (ਟਵਿੱਟਰ) ਹੈਂਡਲ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਹਾਲਾਂਕਿ ਉਨ੍ਹਾਂ ਨੂੰ ਫ਼ਿਲਮ ਦਾ ਪਹਿਲਾ ਭਾਗ ਬਹੁਤ ਪਸੰਦ ਆਇਆ ਸੀ, ਪਰ ਸੀਕਵਲ ਨੇ ਪਹਿਲੇ ਭਾਗ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ, "ਲੇਖਣ, ਕਾਸਟਿੰਗ, ਸੰਗੀਤ ਅਤੇ ਨਿਰਦੇਸ਼ਨ ਸਭ ਕੁਝ ਲਾਜਵਾਬ ਹੈ।"
ਇਹ ਵੀ ਪੜ੍ਹੋ: ਸੁਪਰ-ਡੁਪਰ ਹਿੱਟ ਹੋਈ 'ਧੁਰੰਦਰ-2' ! 2 ਦਿਨਾਂ 'ਚ ਹੀ ਛਾਪ'ਤੇ 226 ਕਰੋੜ

ਰਣਵੀਰ ਸਿੰਘ ਦੀ ਅਦਾਕਾਰੀ ਦੇ ਹੋਏ ਕਾਇਲ
ਰਾਜਾਮੌਲੀ ਨੇ ਖ਼ਾਸ ਤੌਰ 'ਤੇ ਰਣਵੀਰ ਸਿੰਘ ਦੀ ਤਾਰੀਫ਼ ਕਰਦਿਆਂ ਉਨ੍ਹਾਂ ਦੀ ਅਦਾਕਾਰੀ ਨੂੰ ਐਕਟਿੰਗ ਦੀ 'ਮਾਸਟਰਕਲਾਸ' ਕਰਾਰ ਦਿੱਤਾ। ਉਨ੍ਹਾਂ ਨੇ ਫ਼ਿਲਮ ਦੇ ਇੱਕ ਸੀਨ (ਸ਼ੈੱਡ ਵਿੱਚ ਭੈਣ ਨਾਲ ਸੀਨ) ਦਾ ਜ਼ਿਕਰ ਕਰਦਿਆਂ ਕਿਹਾ ਕਿ ਰਣਵੀਰ ਨੇ ਜਸਕੀਰਤ ਸਿੰਘ ਰੰਗੀ ਅਤੇ ਹਮਜ਼ਾ ਅਲੀ ਮਜ਼ਾਰੀ ਦੇ ਦੋਹਰੇ ਕਿਰਦਾਰ ਵਿੱਚ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ ਹੈ।
ਇਹ ਵੀ ਪੜ੍ਹੋ: 62 ਦੀ ਉਮਰ 'ਚ ਫਿਰ ਦੁਲਹਨ ਬਣਨਾ ਚਾਹੁੰਦੀ ਹੈ ਇਹ ਮਸ਼ਹੂਰ ਅਦਾਕਾਰਾ ! ਪਹਿਲਾਂ 6 ਮਰਦਾਂ ਨਾਲ ਰਹਿ ਚੁੱਕੈ ਰਿਲੇਸ਼ਨ
ਨਿਰਦੇਸ਼ਕ ਆਦਿਤਿਆ ਧਰ ਦੀ ਹਿੰਮਤ ਨੂੰ ਸਲਾਮ
4 ਘੰਟੇ ਲੰਬੀ ਫ਼ਿਲਮ ਬਣਾਉਣ ਦੇ ਫੈਸਲੇ 'ਤੇ ਰਾਜਾਮੌਲੀ ਨੇ ਨਿਰਦੇਸ਼ਕ ਆਦਿਤਿਆ ਧਰ ਦੀ 'ਹਿੰਮਤ' ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੰਨੀ ਲੰਬੀ ਫ਼ਿਲਮ ਹੋਣ ਦੇ ਬਾਵਜੂਦ ਦਰਸ਼ਕ ਆਪਣੀ ਸੀਟ ਤੋਂ ਹਿੱਲ ਨਹੀਂ ਸਕਦੇ, ਕਿਉਂਕਿ ਕਹਾਣੀ ਵਿੱਚ ਜਜ਼ਬਾਤ ਅਤੇ ਸਸਪੈਂਸ ਦਾ ਸੁਮੇਲ ਬਹੁਤ ਕਮਾਲ ਦਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਸਿੰਗਰ ਨੇ ਖਰੀਦਿਆ ਕਰੋੜਾਂ ਦਾ ਘਰ ! ਅਦਾਕਾਰਾ ਪਤਨੀ ਨਾਲ ਕੀਤਾ 'ਗ੍ਰਹਿ ਪ੍ਰਵੇਸ਼'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁੰਬਈ ਪੁਲਸ ਦੇ ਮੁਰੀਦ ਹੋਏ ਇਮਤਿਆਜ਼ ਅਲੀ ! ਏਅਰਪੋਰਟ 'ਤੇ ਗੁਆਚਿਆ ਬੈਗ ਮਿਲਣ ਤੋਂ ਬਾਅਦ ਕੀਤਾ ਧੰਨਵਾਦ
NEXT STORY