ਨਵੀਂ ਦਿੱਲੀ (ਵਾਰਤਾ) : ਨੈਸ਼ਨਲ ਰਾਈਫਲਜ਼ ਐਸੋਸੀਏਸ਼ਨ ਆਫ ਇੰਡੀਆ (ਐਨ.ਆਰ.ਏ.ਆਈ.) ਨੇ ਭਾਰਤ ਦੇ ਸਰਵਉਚ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਲਈ ਨਿਸ਼ਾਨੇਬਾਜ਼ ਅੰਕੁਰ ਮਿੱਤਲ ਅਤੇ ਅੰਜੁਮ ਮੌਦਗਿਲ ਦੇ ਨਾਮ ਦੀ ਸਿਫਾਰਸ਼ ਕੀਤੀ ਹੈ। ਐਨ.ਆਰ.ਏ.ਆਈ. ਨੇ ਇਸ ਦੇ ਇਲਾਵਾ ਅਰਜੁਨ ਪੁਰਸਕਾਰ ਲਈ ਵਿਸ਼ਵ ਦੀ ਨੰਬਰ ਇਕ 10 ਮੀਟਰ ਏਅਰ ਰਾਈਫਲ ਨਿਸ਼ਾਨੇਬਾਜ਼ ਏਲਾਵੇਨਿਲ ਵਲਾਰੀਵਾਨ, 10 ਮੀਟਰ ਏਅਰ ਪਿਸਟਲ ਵਿਚ ਵਿਸ਼ਵ ਦੇ ਨੰਬਰ ਇਕ ਨਿਸ਼ਾਨੇਬਾਜ਼ ਅਭਿਸ਼ੇਕ ਵਰਮਾ ਅਤੇ 50 ਮੀਟਰ ਪਿਸਟਲ ਵਿਸ਼ਵ ਚੈਂਪੀਅਨ ਓਮ ਪ੍ਰਕਾਸ਼ ਮਿਥਰਵਾਲ ਦੀ ਸਿਫਾਰਸ਼ ਕੀਤੀ ਹੈ।
ਹਾਲਾਂਕਿ ਐਨ.ਆਰ.ਏ.ਆਈ. ਨੇ ਇਸ ਸਾਲ ਦ੍ਰੋਣਾਚਾਰੀਆ ਪੁਰਸਕਾਰ ਸ਼੍ਰੇਣੀ ਵਿਚ ਕੋਈ ਸਿਫਾਰਸ਼ ਨਹੀਂ ਕੀਤੀ ਹੈ। ਅੰਕੁਰ ਨੇ ਦੱਖਣੀ ਕੋਰੀਆ ਦੇ ਚਾਂਗਵੋਨ ਵਿਚ 2018 ਆਈ.ਐਸ.ਐਸ.ਐਫ. ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਡਬਲ ਟਰੈਪ ਇਵੈਂਟ ਵਿਚ ਸੋਨ ਤਮਗਾ ਜਿੱਤਿਆ ਸੀ, ਜਿਸ ਲਈ ਉਨ੍ਹਾਂ ਨੂੰ ਇਸੇ ਸਾਲ ਭਾਰਤ ਦੇ ਰਾਸ਼ਟਰਪਤੀ ਤੋਂ ਅਰਜੁਨ ਪੁਰਸਕਾਰ ਵੀ ਮਿਲਿਆ ਸੀ। ਓਲੰਪਿਕ ਟਿਕਟਧਾਰੀ ਰਾਈਫਲ ਸ਼ੂਟਰ ਮੌਦਗਿਲ 2018 ਐਡੀਸ਼ਨ ਤੋਂ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਹੈ। ਉਨ੍ਹਾਂ ਨੂੰ 2019 ਵਿਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਐਨ.ਆਰ.ਏ.ਆਈ. ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ, ‘ਪਿਛਲੇ ਸਾਲ ਵੀ ਦੋਵਾਂ ਨਿਸ਼ਾਨੇਬਾਜ਼ਾਂ ਦੀ ਇਸ ਪੁਰਸਕਾਰ ਲਈ ਸਿਫਾਰਸ਼ ਕੀਤੀ ਗਈ ਸੀ।’ ਜ਼ਿਕਰਯੋਗ ਹੈ ਕਿ ਰਾਸ਼ਟਰੀ ਖੇਡ ਪੁਰਸਕਾਰ ਹਰ ਸਾਲ 29 ਅਗਸਤ ਨੂੰ ਹਾਕੀ ਦੇ ਦਿੱਗਜ ਮੇਜਰ ਧਿਆਨਚੰਦ ਦੀ ਜਯੰਤੀ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿਚ ਚਿੰਨਹਿਤ ਕਰਨ ਲਈ ਦਿੱਤੇ ਜਾਂਦੇ ਹਨ।
ਸਕਾਟਲੈਂਡ : ਫੁੱਟਬਾਲ ਮੈਚਾਂ 'ਚ ਵੀ ਇਉਂ ਫੈਲਦਾ ਰਿਹਾ ਕੋਰੋਨਾ ਵਾਇਰਸ
NEXT STORY