ਸਪੋਰਟਸ ਡੈਸਕ- ਮੰਗਲਵਾਰ ਨੂੰ ਖੇਡੇ ਗਏ ਆਈ.ਪੀ.ਐੱਲ. ਦੇ ਅਹਿਮ ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੰਗਲੁਰੂ ਤੇ ਲਖਨਊ ਸੁਪਰਜਾਇੰਟਸ ਨੇ ਲੀਗ ਸਟੇਜ ਦਾ ਆਪਣਾ ਆਖ਼ਰੀ ਮੁਕਾਬਲਾ ਖੇਡਿਆ। ਇਸ ਮੁਕਾਬਲੇ 'ਚ ਬੰਗਲੁਰੂ ਨੇ ਲਖਨਊ ਨੂੰ ਹਰਾ ਕੇ ਟਾਪ-2 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਜਿੱਥੇ ਹੁਣ ਉਸ ਦਾ ਮੁਕਾਬਲਾ ਪਹਿਲੇ ਕੁਆਲੀਫਾਇਰ 'ਚ ਪੰਜਾਬ ਕਿੰਗਜ਼ ਨਾਲ ਹੋਵੇਗਾ।

ਇਸ ਮੁਕਾਬਲੇ 'ਚ ਲਖਨਊ ਦੇ ਕਪਤਾਨ, ਜਿਨ੍ਹਾਂ ਨੂੰ ਟੀਮ ਨੇ 27 ਕਰੋੜ ਰੁਪਏ ਦੀ ਇਤਿਹਾਸਕ ਬੋਲੀ ਲਾ ਕੇ ਟੀਮ 'ਚ ਸ਼ਾਮਲ ਕੀਤਾ ਸੀ, ਦਾ ਬੱਲਾ ਪੂਰੇ ਸੀਜ਼ਨ 'ਚ ਪਹਿਲੀ ਵਾਰ ਬੋਲਿਆ। ਉਨ੍ਹਾਂ ਨੇ ਇਸ ਮੁਕਾਬਲੇ 'ਚ 61 ਗੇਂਦਾਂ 'ਚ 11 ਚੌਕੇ ਤੇ 8 ਛੱਕਿਆਂ ਦੀ ਮਦਦ ਨਾਲ 118 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜਿਸ ਦੀ ਬਦੌਲਤ ਟੀਮ 20 ਓਵਰਾਂ 'ਚ 227 ਦੌੜਾਂ ਦਾ ਵੱਡਾ ਸਕੋਰ ਬਣਾਉਣ 'ਚ ਸਫ਼ਲ ਹੋ ਸਕੀ।

ਹਾਲਾਂਕਿ ਇਹ ਵੱਡਾ ਟੀਚਾ ਵੀ ਬੰਗਲੁਰੂ ਨੇ ਵਿਰਾਟ ਕੋਹਲੀ (54), ਮਯੰਕ ਅਗਰਵਾਲ (41*) ਤੇ ਕਾਰਜਕਾਰੀ ਕਪਤਾਨ ਜਿਤੇਸ਼ ਸ਼ਰਮਾ (85*) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਸਿਰਫ਼ 18.4 ਓਵਰਾਂ 'ਚ ਹੀ ਹਾਸਲ ਕਰ ਲਿਆ ਤੇ ਪਲੇਆਫ਼ ਲਈ ਟਾਪ-2 'ਚ ਆਪਣੀ ਜਗ੍ਹਾ ਪੱਕੀ ਕੀਤੀ, ਜਦਕਿ ਲਖਨਊ ਪਲੇਆਫ਼ ਦੀ ਦੌੜ 'ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ।

ਇਸ ਮੁਕਾਬਲੇ 'ਚ ਸ਼ਾਨਦਾਰ ਸੈਂਕੜਾ ਜੜਨ ਦੇ ਬਾਵਜੂਦ ਲਖਨਊ ਦੇ ਕਪਤਾਨ ਰਿਸ਼ਭ ਪੰਤ ਨੂੰ ਕਰਾਰੀ ਹਾਰ ਝੱਲਣ ਤੋਂ ਬਾਅਦ ਇਕ ਹੋਰ ਕਰਾਰਾ ਝਟਕਾ ਮਿਲਿਆ ਹੈ। ਮੈਚ ਦੌਰਾਨ ਲਖਨਊ ਦੇ ਗੇਂਦਬਾਜ਼ ਤੈਅ ਸਮੇਂ 'ਚ ਆਪਣੇ 20 ਓਵਰ ਪੂਰੇ ਨਹੀਂ ਕਰਵਾ ਸਕੇ, ਜਿਸ ਕਾਰਨ ਸਲੋ ਓਵਰ ਰੇਟ ਕਾਰਨ ਉਸ 'ਤੇ 30 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ। ਇਸ ਤੋਂ ਇਲਾਵਾ ਇੰਪੈਕਟ ਪਲੇਅਰ ਸਣੇ ਇਹ ਮੈਚ ਖੇਡਣ ਵਾਲੇ ਟੀਮ ਦੇ ਸਾਰੇ ਖਿਡਾਰੀਆਂ 'ਤੇ ਵੀ 12 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ ਹੈ।
ਇਹ ਵੀ ਪੜ੍ਹੋ- IPL PlayOff ਤੋਂ ਪਹਿਲਾਂ ਪੰਜਾਬ ਕਿੰਗਜ਼ ਲਈ ਵੱਡੀ ਖ਼ੁਸ਼ਖ਼ਬਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਰਾਟ ਕੋਹਲੀ ਨੇ ਰਚਿਆ ਇਤਿਹਾਸ, ਅਜਿਹਾ ਰਿਕਾਰਡ ਬਣਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣੇ
NEXT STORY