ਬੈਂਗਲੁਰੂ : ਮੈਚ ਫਿਕਸਿੰਗ ਮਾਮਲੇ ਵਿਚ ਕਰਨਾਟਕ ਪ੍ਰੀਮੀਅਰ ਲੀਗ (ਕੇ. ਪੀ. ਐੱਲ.) ਨਾਲ ਜੁੜੇ ਖਿਡਾਰੀਆਂ ਦੀ ਲਗਾਤਾਰ ਗ੍ਰਿਫਤਾਰੀ ਹੋ ਰਹੀ ਹੈ। ਹੁਣ ਇਸ ਮਾਮਲੇ ਵਿਚ ਕਰਨਾਟਕ ਪੁਲਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਸ਼ਿਵਮੋਗਾ ਲਾਇੰਸ ਫ੍ਰੈਂਚਾਈਜ਼ੀ ਦੇ ਖਿਡਾਰੀ ਨਿਸ਼ਾਂਤ ਸ਼ੇਖਾਵਤ ਨੂੰ ਹਿਰਾਸਤ ਵਿਚ ਲਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਨਿਸ਼ਾਂਤ ਨੇ ਬੈਂਗਲੁਰੂ ਬਲਾਸਟਰਸ ਦੇ ਗੇਂਦਬਾਜ਼ੀ ਕੋਚ ਵੀਨੂੰ ਪ੍ਰਸਾਦ ਅਤੇ ਬੁਕੀ ਮਨੋਜ ਤਿਵਾਰੀ ਵਿਚਾਲੇ ਦਲਾਲ ਦੀ ਭੂਮਿਕਾ ਨਿਭਾਈ ਸੀ। ਦੱਸ ਦਈਏ ਕਿ ਵੀਨੂੰ ਪ੍ਰਸਾਦ ਅਤੇ ਬੈਂਗਲੁਰੂ ਬਲਾਸਟਰਸ ਦੇ ਬੱਲੇਬਾਜ਼ ਐੱਮ. ਵਿਸ਼ਵਨਾਥਨ ਨੂੰ ਪਿਛਲੇ ਮਹੀਨੇ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਪੁਲਸ ਮੁਤਾਬਕ 29 ਸਾਲਾ ਨਿਸ਼ਾਂਤ ਸ਼ੇਖਾਵਤ ਅਤੇ ਵੀਨੂੰ ਪ੍ਰਸਾਦ ਨੇ ਕੇ. ਪੀ.ਐੱਲ. ਦੇ 2018 ਸੀਜ਼ਨ ਵਿਚ ਬੈਂਗਲੁਰੂ ਬਲਾਸਟਰਸ ਅਤੇ ਹੁਬਲੀ ਟਾਈਗਰਸ ਵਿਚਾਲੇ ਹੋਏ ਮੁਕਾਬਲੇ ਦੌਰਾਨ ਮੈਚ ਫਿਕਸਿੰਗ ਕੀਤੀ ਸੀ। ਇਨ੍ਹਾਂ ਦੋਵਾਂ ਨੇ ਬੱਲੇਬਾਜ਼ ਐੱਮ. ਵਿਸ਼ਵਨਾਥਨ ਨੂੰ ਮੈਚ ਫਿਕਸ ਕਰਾਉਣ ਲਈ ਭੜਕਾਇਆ ਸੀ। ਦੋਵਾਂ ਨੇ ਵਿਸ਼ਵਨਾਥਨ ਨੂੰ 20 ਗੇਂਦਾਂ ਵਿਚ 20 ਤੋਂ ਘੱਟ ਦੌੜਾਂ ਬਣਾ ਕੇ ਆਊਟ ਹੋਣ ਲਈ ਕਿਹਾ ਸੀ। ਵਿਸ਼ਵਨਾਥਨ ਨੇ ਵੀ ਇਸ ਵਿਚ ਹਾਮੀ ਭਰੀ ਅਤੇ ਸਿਗਨਲ ਦੇ ਰੂਪ ਵਿਚ ਉਸ ਨੇ ਆਪਣੀ ਬਾਂਹ ਤੋਂ ਜਰਸੀ ਉੱਪਰ ਚੁੱਕੀ ਅਤੇ ਬੱਲਾ ਬਦਲਿਆ।

ਜ਼ਿਕਰਯੋਗ ਹੈ ਕਿ ਬੱਲਾ ਬਦਲਣਾ ਅਤੇ ਜਰਸੀ ਉੱਪਰ ਚੁੱਕਣਾ ਫਿਕਸਿੰਗ ਲਈ ਸਹਿਮਤੀ ਦੇ ਸੰਕੇਤ ਸੀ। ਬਾਅਦ ਵਿਚ ਵਿਸ਼ਨਾਥਨ ਨੇ ਦਰਸ਼ਨ ਨੂੰ ਉਸਦੀ ਗੇਂਦ 'ਤੇ ਆਸਾਨ ਕੈਚ ਦੇ ਦਿੱਤਾ। ਉਸ ਨੇ 17 ਗੇਂਦਾਂ 'ਚ 9 ਦੌੜਾਂ ਬਣਾਈਆਂ ਸੀ। ਇਸ ਦੇ ਲਈ ਵਿਸ਼ਵਨਾਥਨ ਨੂੰ 7 ਹਜ਼ਾਰ ਡਾਲਰ (ਕਰੀਬ 5 ਲੱਖ ਰੁਪਏ) ਮਿਲੇ। ਨਿਸ਼ਾਂਤ ਸ਼ਿਵਮੋਗਾ ਮੈਂਗਲੋਰ ਅਤੇ ਹੁਬਲੀ ਟਾਈਗਰਸ ਵੱਲੋਂ ਖੇਡ ਚੁੱਕੇ ਹਨ ਜਦਕਿ 2016 ਵਿਚ ਉਹ ਕਰੁਣ ਨਾਇਰ ਦੀ ਅਗਵਾਈ ਵਾਲੀ ਟੀਮ ਮੈਂਗਲੋਰ ਟੀਮ ਦਾ ਹਿੱਸਾ ਸੀ।
ਏਸ਼ੀਅਨ ਚੈਂਪੀਅਨਸ਼ਿਪ : ਮਨੂੰ ਭਾਕਰ ਨੇ ਸੋਨ ਤਮਗੇ 'ਤੇ ਲਾਇਆ ਨਿਸ਼ਾਨਾ
NEXT STORY