ਨਵੀਂ ਦਿੱਲੀ– ਸਾਬਕਾ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਇਕ ਵਾਰ ਫਿਰ ਭਾਰਤੀ ਮੁੱਕੇਬਾਜ਼ੀ ਸੰਘ (ਬੀ. ਐੱਫ. ਆਈ.) ਦੀਆਂ ਚੋਣਾਂ ਲੜਨ ਲਈ ਅਯੋਗ ਕਰਾਰ ਦਿੱਤਾ ਗਿਆ ਹੈ ਤੇ 21 ਅਗਸਤ ਨੂੰ ਹੋਣ ਵਾਲੀਆਂ ਚੋਣਾਂ ਲਈ ਬੁੱਧਵਾਰ ਨੂੰ ਜਾਰੀ ਵੋਟਰ ਸੂਚੀ ਵਿਚੋਂ ਉਸਦਾ ਨਾਂ ਹਟਾ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਮੁੱਕੇਬਾਜ਼ੀ ਸੰਘ (ਐੱਚ. ਪੀ. ਬੀ. ਏ.) ਨੇ ਠਾਕੁਰ ਤੇ ਇਸਦੇ ਮੁਖੀ ਰਾਜੇਸ਼ ਭੰਡਾਰੀ ਨੂੰ ਆਮ ਸਾਲਾਨਾ ਮੀਟਿੰਗ (ਏ. ਜੀ. ਐੱਮ.) ਲਈ ਆਪਣੇ ਦੋ ਪ੍ਰਤੀਨਿਧੀਆਂ ਦੇ ਰੂਪ ਵਿਚ ਨਾਮਜ਼ਦ ਕੀਤਾ ਸੀ। ਮੀਟਿੰਗ ਦਾ ਮੱੁਖ ਏਜੰਡਾ 2025-2029 ਦੇ ਕਾਰਜਕਾਲ ਲਈ ਨਵੇਂ ਅਹੁਦੇਦਾਰਾਂ ਦੀਆਂ ਚੋਣਾਂ ਕਰਵਾਉਣਾ ਹੈ। ਹਾਲਾਂਕਿ ਬੀ. ਐੱਫ. ਆਈ. ਦੀ ਅੰਤ੍ਰਿਮ ਕਮੇਟੀ ਨੇ ਜਾਂਚ ਤੋਂ ਬਾਅਦ 66 ਮੈਂਬਰੀ ਵੋਟਰ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਠਾਕੁਰ ਦਾ ਨਾਂ ਸ਼ਾਮਲ ਨਹੀਂ ਸੀ। ਅਪ੍ਰੈਲ ਵਿਚ ਵਿਸ਼ਵ ਮੁੱਕੇਬਾਜ਼ੀ ਨੇ ਸੰਘ ਦੇ ਰੋਜ਼ਾਨਾ ਕੰਮਾਂ ਦੀ ਦੇਖ-ਰੇਖ ਲਈ ਅੰਤ੍ਰਿਮ ਕਮੇਟੀ ਗਠਿਤ ਕੀਤੀ ਸੀ।
ਠਾਕੁਰ ਐੱਚ.ਪੀ.ਬੀ.ਏ. ਦਾ ਚੁਣਿਆ ਹੋਇਆ ਮੈਂਬਰ ਨਹੀਂ ਹੈ ਅਤੇ 28 ਮਾਰਚ ਨੂੰ ਚੋਣਾਂ ਤੋਂ ਪਹਿਲਾਂ ਇਸੇ ਆਧਾਰ ’ਤੇ ਉਸ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਸੀ। ਉਸ ਸਮੇਂ ਅਯੋਗਤਾ ਉਸ ਸਮੇਂ ਦੇ ਬੀ.ਐੱਫ.ਆਈ. ਪ੍ਰਧਾਨ ਅਜੈ ਸਿੰਘ ਵੱਲੋਂ ਜਾਰੀ ਦਫਤਰੀ ਨਿਰਦੇਸ਼ ’ਤੇ ਅਧਾਰਿਤ ਸੀ।
ਕਦੇ ਲੱਗਾ ਸੀ ਬੈਨ, ਹੁਣ ਟੌਪਲੈੱਸ ਹੋ ਕੇ ਮੁੜ ਸੁਰਖੀਆਂ 'ਚ ਆਈ ਇਹ ਸਟਾਰ ਮਹਿਲਾ ਖਿਡਾਰੀ
NEXT STORY