ਮੁੰਬਈ— ਭਾਰਤੀ ਸਲਾਮੀ ਬੱਲੇਬਾਜ਼ ਪਿ੍ਰਥਵੀ ਸ਼ਾਅ ਤੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਜੁਨ ਤੇਂਦੁਲਕਰ ਨੂੰ ਵਿਜੇ ਹਜ਼ਾਰੇ ਟਰਾਫ਼ੀ ਲਈ ਮੁੰਬਈ ਦੇ 104 ਸੰਭਾਵੀ ਖਿਡਾਰੀਆਂ ’ਚ ਚੁਣਿਆ ਗਿਆ ਹੈ। ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਨੇ ਇਨ੍ਹਾਂ ਖਿਡਾਰੀਆਂ ਦੇ ਨਾਂ ਦਾ ਐਲਾਨ ਆਪਣੀ ਵੈੱਬਸਾਈਟ ’ਤੇ ਕੀਤਾ ਹੈ। ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਨੇ ਹਾਲ ’ਚ ਸਈਅਦ ਮੁਸ਼ਤਾਕ ਅਲੀ ਟਰਾਫ਼ੀ ’ਚ ਹਰਿਆਣਾ ਵਿਰੁੱਧ ਮੁੰਬਈ ਦੀ ਸੀਨੀਅਰ ਟੀਮ ਵੱਲੋਂ ਡੈਬਿਊ ਕੀਤਾ ਸੀ। ਇਹ 21 ਸਾਲਾ ਤੇਜ਼ ਗੇਂਦਬਾਜ਼ ਪਹਿਲਾਂ ਵੀ ਨੈਟਸ ’ਤੇ ਭਾਰਤੀ ਟੀਮ ਲਈ ਗੇਂਦਬਾਜ਼ੀ ਕਰ ਚੁੱਕਾ ਹੈ। ਸ਼ਾਅ ਆਸਟਰੇਲੀਆ ’ਚ 2-1 ਨਾਲ ਸੀਰੀਜ਼ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਉਹ ਹਾਲਾਂਕਿ ਸਿਰਫ ਐਡੀਲੇਡ ਟੈਸਟ ਮੈਚ ਖੇਡੇ ਸਨ ਜਿਸ ਨੂੰ ਭਾਰਤ ਨੇ 8 ਵਿਕਟਾਂ ਨਾਲ ਗੁਆਇਆ ਸੀ।
ਇਹ ਵੀ ਪੜ੍ਹੋ : ‘ਮਨ ਕੀ ਬਾਤ’ ’ਚ PM ਮੋਦੀ ਨੇ ਕੀਤੀ ਭਾਰਤੀ ਟੀਮ ਦੀ ਤਾਰੀਫ਼, ਵਿਰਾਟ ਕੋਹਲੀ ਨੇ ਦਿੱਤੀ ਪ੍ਰਤੀਕਿਰਿਆ
ਅਰਜੁਨ ਤੇ ਸ਼ਾਅ ਤੋਂ ਇਲਾਵਾ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ, ਆਲਰਾਊਂਡਰ ਸ਼ਿਵਮ ਦੁਬੇ, ਸੂਰਯਕੁਮਾਰ ਯਾਦਵ, ਆਦਿਤਿਆ ਤਾਰੇ, ਸਿੱਧੇਸ਼ ਲਾਡ, ਯੁਵਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ, ਸਰਫ਼ਰਾਜ਼ ਖ਼ਾਨ ਤੇ ਅਰਮਾਨ ਜ਼ਾਫ਼ਰ ਨੂੰ 104 ਖਿਡਾਰੀਆਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਧਵਲ ਕੁਲਕਰਣੀ ਨੂੰ ਵੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਕੈਂਪ ਲਈ ਟੀਮ ’ਚ ਚੁਣਿਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਸੈਸ਼ਨ ’ਚ ਰਣਜੀ ਟਰਾਫ਼ੀ ਦਾ ਆਯੋਜਨ ਨਹੀਂ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਵਿਜੇ ਹਜ਼ਾਰੇ ਟਰਾਫ਼ੀ ਆਯੋਜਿਤ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਲੇਵਾਂਟੇ ਨੇ ਰੀਅਲ ਮੈਡਿ੍ਰਡ ਨੂੰ ਹਰਾਇਆ
NEXT STORY