ਨਵੀਂ ਦਿੱਲੀ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਇਨ੍ਹਾਂ ਦਿਨ੍ਹਾਂ 'ਚ ਭਾਰਤੀ ਅੰਡਰ-19 ਟੀਮ ਦੇ 4 ਮੈਚ ਖੇਡ ਕੇ ਇੰਗਲੈਂਡ ਪਹੁੰਚ ਚੁੱਕੇ ਹਨ। ਇੱਥੇ ਇੰਗਲੈਂਡ ਦੀ ਮਹਿਲਾ ਕ੍ਰਿਕਟਰ ਡੇਨੀਅਲ ਵਾਈਟ ਨਾਲ ਮੁਲਾਕਾਤ ਕੀਤੀ ਤੇ ਉਸ ਨਾਲ ਲੰਚ ਕੀਤਾ। ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

ਦਰਅਸਲ ਇਹ ਤਸਵੀਰ ਅਰਜੁਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇੰਗਲੈਂਡ 'ਚ ਆਪਣੀ ਛੁੱਟੀਆਂ ਬਿਤਾ ਰਹੇ ਅਰਜੁਨ ਨੇ ਡੇਨੀਅਲ ਨਾਲ ਲੰਚ ਕੀਤਾ। ਇਸ ਤੋਂ ਪਹਿਲਾਂ ਵੀ ਕਈ ਵਾਰ ਦੋਵੇਂ ਇਕ ਦੂਜੇ ਨੂੰ ਮਿਲ ਚੁੱਕੇ ਹਨ। ਸ਼੍ਰ੍ਰੀਲੰਕਾ ਖਿਲਾਫ ਸੀਰੀਜ਼ ਦੇ ਪਹਿਲੇ ਯੂਥ ਟੈਸਟ ਦੇ ਪਹਿਲੇ ਦਿਨ ਅਰਜੁਨ ਨੇ ਆਪਣੇ ਦੂਜੇ ਹੀ ਓਵਰ 'ਚ ਵਿਕਟ ਹਾਸਲ ਕਰ ਸਾਰਿਆਂ ਨੂੰ ਹੈਰਾਨ ਕੀਤਾ ਸੀ। ਹਾਲਾਂਕਿ ਉਹ ਸੀਰੀਜ਼ 'ਚ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ, ਜਿਸ ਤਰ੍ਹਾਂ ਦੀ ਉਮੀਦ ਸੀ। 2 ਮੈਚਾਂ 'ਚ ਸਿਰਫ 3 ਵਿਕਟ ਤੋਂ ਇਲਾਵਾ ਉਸ ਨੇ 0 ਤੇ 14 ਦੌੜਾਂ ਦੀਆਂ 2 ਪਾਰੀਆਂ ਖੇਡੀਆਂ।

ਭਾਰਤੀ ਟੀਮ ਨੂੰ ਵੱਡਾ ਝਟਕਾ, ਇਹ ਖਿਡਾਰੀ ਹੋਇਆ ਟੀਮ ਤੋਂ ਬਾਹਰ
NEXT STORY