ਨਵੀਂ ਦਿੱਲੀ– ਰਾਜਸਥਾਨ ਰਾਇਲਜ਼ (ਆਰ. ਆਰ.) ਦੇ ਕਪਤਾਨ ਸੰਜੂ ਸੈਮਸਨ ਨੇ ਫ੍ਰੈਂਚਾਈਜ਼ੀ ਨੂੰ ਕਿਹਾ ਹੈ ਕਿ ਉਸ ਨੂੰ ਰਿਲੀਜ਼ ਕਰ ਦਿੱਤਾ ਜਾਵੇ। ਜਾਣਕਾਰੀ ਮੁਤਾਬਕ ਸੈਮਸਨ ਨੇ ਰਾਜਸਥਾਨ ਰਾਇਲਜ਼ ਮੈਨੇਜਮੈਂਟ ਨੂੰ ਆਈ. ਪੀ. ਐੱਲ. 2025 ਖਤਮ ਹੁੰਦੇ ਹੀ ਖੁਦ ਨੂੰ ਰਿਲੀਜ਼ ਕਰਨ ਦੀ ਅਪੀਲ ਕੀਤੀ ਸੀ। ਸੈਮਸਨ ਪਹਿਲੀ ਵਾਰ ਇਸ ਫ੍ਰੈਂਚਾਈਜ਼ੀ ਨਾਲ 2013 ਵਿਚ ਜੁੜਿਆ ਸੀ ਤੇ ਫਿਰ 2021 ਵਿਚ ਉਸ ਨੂੰ ਟੀਮ ਦਾ ਕਪਤਾਨ ਵੀ ਬਣਾਇਆ ਗਿਆ ਸੀ। ਇਸ ਫ੍ਰੈਂਚਾਈਜ਼ੀ ਦੀ 2025 ਸੀਜ਼ਨ ਦੀ ਸਮੀਖਿਆ ਮੀਟਿੰਗ ਜੂਨ ਵਿਚ ਹੋਈ ਸੀ, ਹਾਲਾਂਕਿ ਅਜੇ ਤੱਕ ਰਾਜਸਥਾਨ ਨੇ ਸੈਮਸਨ ਨੂੰ ਕੋਈ ਨਿਸ਼ਚਿਤ ਜਵਾਬ ਨਹੀਂ ਦਿੱਤਾ।
ਮੰਨਿਆ ਜਾ ਰਿਹਾ ਹੈ ਕਿ ਰਾਜਸਥਾਨ ਰਾਇਲਜ਼ ਉਸ ਨੂੰ ਟੀਮ ਵਿਚ ਬਣੇ ਰਹਿਣ ਲਈ ਮਨਾਉਣ ਦਾ ਬਦਲ ਵੀ ਲੱਭ ਰਹੀ ਹੈ। ਰਾਜਸਥਾਨ ਰਾਇਲਜ਼ ਦੇ ਮੁੱਖ ਮਾਲਕ ਮਨੋਜ ਬਡਾਲੇ ਨੇ ਇਸ ਬਾਰੇ ਵਿਚ ਪੁੱਛੇ ਜਾਣ ’ਤੇ ਕੋਈ ਟਿੱਪਣੀ ਨਹੀਂ ਕੀਤੀ। ਆਖਰੀ ਫੈਸਲਾ ਬਡਾਲੇ ਰਾਇਲਜ਼ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਨਾਲ ਮਿਲ ਕੇ ਕਰੇਗਾ।
29 ਸਾਲਾ ਸੈਮਸਨ ਨੇ ਸੱਟ ਦੀ ਵਜ੍ਹਾ ਨਾਲ 2025 ਸੀਜ਼ਨ ਵਿਚ 14 ਵਿਚੋਂ ਸਿਰਫ 9 ਮੈਚ ਹੀ ਖੇਡੇ ਸਨ। ਉਸਦੀ ਗੈਰ-ਮੌਜੂਦਗੀ ਵਿਚ ਰਿਆਨ ਪ੍ਰਾਗ ਨੇ ਟੀਮ ਦੀ ਕਮਾਨ ਸੰਭਾਲੀ ਸੀ।
ਆਸਟ੍ਰੇਲੀਆ ਦੌਰਾ ਏਸ਼ੀਆ ਕੱਪ ਦੀਆਂ ਤਿਆਰੀਆਂ ਲਈ ਮਹੱਤਵਪੂਰਨ : ਹਰਮਨਪ੍ਰੀਤ ਸਿੰਘ
NEXT STORY