ਤਿਰੂਵਨੰਤਪੁਰਮ- ਨਿਊਜ਼ੀਲੈਂਡ ਵਿਰੁੱਧ 5 ਮੈਚਾਂ ਦੀ ਟੀ-20 ਸੀਰੀਜ਼ ਖਤਮ ਹੋਣ ਤੋਂ ਬਾਅਦ ਭਾਰਤ ਦੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ‘ਇੰਪੈਕਟ ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਐਤਵਾਰ ਨੂੰ ਡਰੈਸਿੰਗ ਰੂਮ ਦਾ ਇਕ ਬਿਹਾਈਂਡ ਦਿ ਸੀਨਜ਼ ਵੀਡੀਓ ਜਾਰੀ ਕੀਤੀ।
ਬੀ. ਸੀ. ਸੀ. ਆਈ. ਟੀ.ਵੀ. ’ਤੇ ਸ਼ੇਅਰ ਕੀਤੀ ਗਈ ਵੀਡੀਓ ’ਚ, ਟ੍ਰੇਨਿੰਗ ਅਸਿਸਟੈਂਟ ਉਡੇਨੇਕਾ ਨੇਵਾਨ ਨੇ ਅਰਸ਼ਦੀਪ ਸਿੰਘ ਨੂੰ ਮੈਡਲ ਜਿੱਤਣ ਵਾਲੇ ਦੇ ਤੌਰ ’ਤੇ ਅਨਾਊਂਸ ਕੀਤਾ ਤੇ ਪੂਰੀ ਸੀਰੀਜ਼ ’ਚ ਲਗਾਤਾਰ ਇੰਪੈਕਟ ਦਿਖਾਉਣ ਲਈ ਖੱਬੇ ਹੱਥ ਦੇ ਪੇਸਰ ਦੀ ਤਾਰੀਫ ਕੀਤੀ। ਨੇਵਾਨ ਨੇ ਐਵਾਰਡ ਦਿੰਦੇ ਹੋਏ ਕਿਹਾ, ‘‘ਸਭ ਤੋਂ ਪਹਿਲਾਂ, ਮੈਨੂੰ ਇਹ ਵੱਡਾ ਮੈਡਲ ਦੇਣ ਦਾ ਮੌਕਾ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹ ਮੈਡਲ ਉਸ ਇਨਸਾਨ ਨੂੰ ਜਾਂਦਾ ਹੈ ਜਿਸ ਨੇ ਆਪਣੇ ਹਰ ਮੈਚ ’ਚ ਵੱਡਾ ਇੰਪੈਕਟ ਪਾਇਆ ਤੇ ਇਹ ਮੈਡਲ ਮਿਸਟਰ ਅਰਸ਼ਦੀਪ ਸਿੰਘ ਨੂੰ ਜਾਂਦਾ ਹੈ।’’
ਅਰਸ਼ਦੀਪ ਨੇ ਇਹ ਸਨਮਾਨ ਲੈਂਦੇ ਹੋਏ, ਸਪੋਰਟ ਸਟਾਫ ਤੇ ਫੈਨਸ ਦਾ ਧੰਨਵਾਦ ਕੀਤਾ ਤੇ ਸੀਰੀਜ਼ ਦੌਰਾਨ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਅਰਸ਼ਦੀਪ ਨੇ ਕਿਹਾ, ‘‘ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਨੂੰ ਉਮੀਦ ਹੈ ਕਿ ਦਰਸ਼ਕ ਸਾਨੂੰ ਖੇਡਦੇ ਹੋਏ ਦੇਖ ਕੇ ਮਜ਼ਾ ਲੈਣਗੇ। ਉਹ ਸਾਨੂੰ ਬਹੁਤ ਪਿਆਰ ਕਰਦੇ ਹਨ। ਅਸੀਂ ਉਨ੍ਹਾਂ ਨੂੰ ਮਾਣ ਮਹਿਸੂਸ ਕਰਾਵਾਂਗੇ।’’
ਪਾਕਿ ਦੀ "ਮਨਮਰਜ਼ੀ" ਨਹੀਂ ਚੱਲੇਗੀ, PCB ਦੇ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰਨ 'ਤੇ ICC ਨੇ ਦਿੱਤੀ ਇਹ ਚੇਤਾਵਨੀ
NEXT STORY