ਜਲੰਧਰ— ਅਸ਼ਵਿਨ ਦੌਰਾਨ ਬੱਲੇਬਾਜ਼ਾਂ ਨੂੰ ਮਾਂਕਡਿੰਗ ਨਿਯਮਾਂ ਦੇ ਤਹਿਤ ਆਊਟ ਕਰਨਾ ਹੁਣ ਬੱਲੇਬਾਜ਼ਾਂ ਦੇ ਲਈ ਡਰ ਬਣਦਾ ਜਾ ਰਿਹਾ ਹੈ। ਮੋਹਾਲੀ ਸਟੇਡੀਅਮ 'ਚ ਹੈਦਰਾਬਾਦ ਤੇ ਕਿੰਗਜ਼ ਇਲੈਵਨ ਪੰਜਾਬ ਦੇ ਵਿਚਾਲੇ ਖੇਡੇ ਗਏ ਮੈਚ ਦੇ ਦੌਰਾਨ ਕੁਝ ਇਸ ਤਰ੍ਹਾਂ ਦੀ ਹੀ ਘਟਨਾ ਦੇਖਣ ਨੂੰ ਮਿਲੀ। ਦਰਅਸਲ ਹੈਦਰਾਬਾਦ ਦੀ ਟੀਮ ਜਦੋਂ ਪਹਿਲੀ ਪਾਰੀ 'ਚ ਖੇਡ ਰਹੀ ਸੀ ਤਾਂ ਉਸਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਮਾਂਕਡਿੰਗ ਦਾ ਡਰ ਦਿਖਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਜਸਥਾਨ ਵਿਰੁੱਧ ਮੈਚ ਦੌਰਾਨ ਅਸ਼ਵਿਨ ਵਲੋਂ ਜੋਸ ਬਟਲਰ ਨੂੰ ਮਾਂਕਡਿੰਗ ਨਾਲ ਆਊਟ ਕਰਨ ਦਾ ਵਿਵਾਦ ਹੋਇਆ ਸੀ। ਇਸ ਘਟਨਾਕ੍ਰਮ ਨੂੰ ਧਿਆਨ 'ਚ ਰੱਖਦੇ ਹੋਏ ਵਾਰਨਰ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਜੋਕਿ ਖੂਬ ਚਰਚਾ 'ਚ ਆ ਗਈ।
ਦਰਅਸਲ ਹੈਦਰਾਬਾਦ ਟੀਮ ਦੇ 7ਵੇਂ ਓਵਰ 'ਚ ਜਦੋਂ ਅਸ਼ਵਿਨ ਗੇਂਦਬਾਜ਼ੀ ਕਰ ਰਹੇ ਸੀ ਤਾਂ ਡੇਵਿਡ ਵਾਰਨਰ 'ਤੇ ਨਾਨ ਸਟ੍ਰਾਈਕ 'ਤੇ ਖੜ੍ਹੇ ਸੀ। ਅਸ਼ਵਿਨ ਰਨ ਅੱਪ 'ਤੇ ਸੀ ਤਾਂ ਡੇਵਿਡ ਵਾਰਨਰ ਅਚਾਨਕ ਆਪਣੀ ਕ੍ਰੀਜ਼ 'ਚ ਵਾਪਸ ਆਉਂਦੇ ਦਿਖੇ। ਇਸ ਤਰ੍ਹਾਂ ਲੱਗਿਆ ਕਿ ਜਦੋਂ ਵਾਰਨਰ ਨੂੰ ਡਰ ਸੀ ਕਿ ਅਸ਼ਵਿਨ ਮੈਨੂੰ ਮਾਂਕਡਿੰਗ ਨਿਯਮ ਦੀ ਤਰ੍ਹਾਂ ਆਊਟ ਨਾ ਕਰ ਦੇਵੇ। ਵਾਰਨਰ ਦੀ ਇਸ ਹਰਕਤ ਤੋਂ ਬਾਅਦ ਕੁਮੇਂਟੇਟਰ ਤੋਂ ਇਲਾਵਾ ਸਟੇਡੀਅਮ 'ਚ ਮੌਜੂਦ ਦਰਸ਼ਕ ਵੀ ਬਹੁਤ ਹੱਸੇ।
ਦੇਖੋ ਵੀਡੀਓ—
ਇਸ ਮਾਮਲੇ 'ਚ ਧੋਨੀ ਤੋਂ ਵੀ ਤੇਜ਼ ਨਿਕਲੇ ਰਵੀਚੰਦਰਨ ਅਸ਼ਵਿਨ
NEXT STORY