ਚੇਨਈ– ਆਸਟਰੇਲੀਆ ਵਿਚ ਟੈਸਟ ਲੜੀ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਸੀਨੀਅਰ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਤੇ ਉਭਰਦੇ ਹੋਏ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਸ਼ੁੱਕਰਵਾਰ ਨੂੰ ਵਤਨ ਪਰਤ ਆਏ। ਸਰਕਾਰ ਸਰਕਾਰ ਦੇ ਨਿਯਮਾਂ ਅਨੁਸਾਰ ਤਾਮਿਲਨਾਡੂ ਨੇ ਇਹ ਦੋਵੇਂ ਖਿਡਾਰੀ ਅਗਲੇ ਦੋ ਦਿਨਾਂ ਤਕ ਇਕਾਂਤਵਾਸ ਵਿਚ ਰਹਿਣਗੇ।
ਅਸ਼ਵਿਨ ਨੇ ਪਹਿਲੇ 3 ਮੈਚਾਂ ਵਿਚ 12 ਵਿਕਟਾਂ ਲਈਆਂ ਪਰ ਸੱਟ ਦੇ ਕਾਰਣ ਉਹ ਬ੍ਰਿਸਬੇਨ ਵਿਚ ਫੈਸਲਾਕੁੰਨ ਚੌਥੇ ਟੈਸਟ ਵਿਚ ਨਹੀਂ ਖੇਡ ਸਕਿਆ। ਪਿੱਠੇ ਵਿਚ ਦਰਦ ਦੇ ਬਾਵਜੂਦ ਅਸ਼ਵਿਨ ਨੇ ਸਿਡਨੀ ਵਿਚ ਤੀਜੇ ਟੈਸਟ ਦੇ ਆਖਰੀ ਦਿਨ ਹਨੁਮਾ ਵਿਹਾਰੀ ਦੇ ਨਾਲ 62 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਦੇ ਹੋਏ ਭਾਰਤ ਨੂੰ ਟੈਸਟ ਡਰਾਅ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਵਾਸ਼ਿੰਗਟਨ ਨੇ ਗਾਬਾ ਵਿਚ ਆਖਰੀ ਟੈਸਟ ਵਿਚ ਡੈਬਿਊ ਕਰਦੇ ਹੋਏ ਆਸਟਰੇਲੀਆ ਦੀ ਘਾਤਕ ਗੇਂਧਬਾਜ਼ੀ ਹਮਲੇ ਵਿਰੁੱਧ ਪਹਿਲੀ ਪਾਰੀ ਵਿਚ 62 ਦੌੜਾਂ ਦੀ ਪਾਰੀ ਖੇਡੀ ਸੀ ਤੇ ਸ਼ਾਰਦੁਲ ਠਾਕੁਰ ਦੇ ਨਾਲ 123 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ, ਜਿਸ ਨਾਲ ਭਾਰਤ ਮੁਸ਼ਕਿਲ ਸਥਿਤੀ ਵਿਚ ਘਿਰਨ ਤੋਂ ਬਾਅਦ ਵਾਪਸੀ ਕਰਨ ਵਿਚ ਸਫਲ ਰਿਹਾ ਸੀ। ਉਸ ਨੇ ਮੈਚ ਵਿਚ 4 ਵਿਕਟਾਂ ਵੀ ਲਈਆਂ। ਭਾਰਤ ਨੇ ਇਹ ਟੈਸਟ 3 ਵਿਕਟਾਂ ਨਾਲ ਜਿੱਤਿਆ ਸੀ।
ਅਸ਼ਵਿਨ ਤੇ ਵਾਸ਼ਿੰਗਟਨ ਨੂੰ 5 ਫਰਵਰੀ ਤੋਂ ਚੇਨਈ ਵਿਚ ਇੰਗਲੈਂਡ ਵਿਰੁੱਧ ਸ਼ੁਰੂ ਹੋਣ ਜਾ ਰਹੀ 4 ਮੈਚਾਂ ਦੀ ਟੈਸਟ ਲੜੀ ਦੇ ਪਹਿਲੇ ਦੋ ਮੈਚਾਂ ਲਈ ਵੀ ਭਾਰਤੀ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ। ਕਪਤਾਨ ਅਜਿੰਕਯ ਰਹਾਨੇ ਤੇ ਰੋਹਿਤ ਸ਼ਰਮਾ ਸਮੇਤ ਭਾਰਤੀ ਟੀਮ ਦੇ ਕਈ ਮੈਂਬਰ ਵੀਰਵਾਰ ਨੂੰ ਵਤਨ ਪਰਤੇ ਸਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮੁਸ਼ਤਾਕ ਅਲੀ ਦੀ ਕੁਆਰਟਰ ਫਾਈਨਲ ਲਾਈਨ ਅਪ ਤੈਅ
NEXT STORY