ਸਪੋਰਟਸ ਡੈਸਕ- ਕਪਤਾਨ ਦੇ ਤੌਰ ’ਤੇ ਏਸ਼ੀਆ ਕੱਪ ਟੀ-20 ਟੂਰਨਾਮੈਂਟ ਵਿਚ ਅਜੇ ਤੱਕ ਸ਼ਾਨਦਾਰ ਨਤੀਜਾ ਹਾਸਲ ਕਰਨ ਵਾਲਾ ਸੂਰਯਕੁਮਾਰ ਯਾਦਵ ਬੱਲੇ ਨਾਲ ਆਪਣੇ ਅਕਸ ਅਨੁਸਾਰ ਚਮਕ ਬਿਖੇਰਨ ਵਿਚ ਅਸਫਲ ਰਿਹਾ ਹੈ ਪਰ ਫਾਈਨਲ ਵਿਚ ਪਾਕਿਸਤਾਨ ਵਿਰੁੱਧ ਉਸਦੇ ਕੋਲ ਸ਼ਾਨਦਾਰ ਮੌਕਾ ਹੋਵੇਗਾ।
ਸੂਰਯਕੁਮਾਰ ਦਾ ਇਸ ਟੂਰਨਾਮੈਂਟ ਵਿਚ ਸਰਵੋਤਮ ਪ੍ਰਦਰਸ਼ਨ ਪਾਕਿਸਤਾਨ ਵਿਰੁੱਧ ਗਰੁੱਪ ਪੜਾਅ ਦੇ ਮੈਚ ਵਿਚ ਅਜੇਤੂ 47 ਦੌੜਾਂ ਰਿਹਾ ਹੈ। ਉਸ ਨੇ ਇਹ ਪਾਰੀ ਤਦ ਖੇਡੀ ਜਦੋਂ ਟੀਮ ਜਿੱਤ ਲਈ ਛੋਟੇ ਟੀਚੇ ਦਾ ਪਿੱਛਾ ਕਰ ਰਹੀ ਸੀ ਤੇ ਹਮਲਾਵਰ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ 31 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਟੀਮ ਦੇ ਹੋਰਨਾਂ ਬੱਲੇਬਾਜ਼ਾਂ ਤੋਂ ਦਬਾਅ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਸੀ।
ਕਪਤਾਨ ਬਣਨ ਤੋਂ ਬਾਅਦ ਸੂਰਯਕੁਮਾਰ ਦੀ ਬੱਲੇਬਾਜ਼ੀ ਵਿਚ ਥੋੜ੍ਹੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸਦਾ ਇਕ ਕਾਰਨ ਉਸਦੇ ਬੱਲੇਬਾਜ਼ੀ ਕ੍ਰਮ ਵਿਚ ਲਗਾਤਾਰ ਬਦਲਾਅ ਕਰਨਾ ਵੀ ਹੈ। ਸੂਰਯਕੁਮਾਰ ਨੌਜਵਾਨ ਖਿਡਾਰੀਆਂ ਨੂੰ ਬੱਲੇਬਾਜ਼ੀ ਦਾ ਜ਼ਿਆਦਾ ਮੌਕਾ ਦੇਣ ਲਈ ਆਪਣੇ ਬੱਲੇਬਾਜ਼ੀ ਕ੍ਰਮ ਨੂੰ ਅੱਗੇ-ਪਿੱਛੇ ਕਰਦਾ ਰਹਿੰਦਾ ਹੈ।
ਸੂਰਯਕੁਮਾਰ ਨੇ 2024 ਵਿਚ 15 ਪਾਰੀਆਂ ਵਿਚ 4 ਅਰਧ ਸੈਂਕੜਿਆਂ ਦੀ ਮਦਦ ਨਾਲ 420 ਦੌੜਾਂ ਬਣਾਈਆਂ। ਉਸ ਨੇ ਇਸ ਦੌਰਾਨ 271 ਗੇਂਦਾਂ ਖੇਡੀਆਂ ਤੇ ਉਸਦੀ ਸਟ੍ਰਾਈਕ ਰੇਟ 155 ਰਹੀ। ਇਨ੍ਹਾਂ 15 ਪਾਰੀਆਂ ਵਿਚ ਉਸ ਨੇ 40 ਚੌਕੇ ਤੇ 22 ਛੱਕੇ ਲਾਏ। ਉਸਦੀ ਡਾਟ ਗੇਂਦ ਦਾ ਫੀਸਦੀ 35 ਦੇ ਨੇੜੇ ਦਾ ਰਿਹਾ।
ਭਾਰਤੀ ਕਪਤਾਨ ਨੇ ਇਸ ਸਾਲ 10 ਪਾਰੀਆਂ ਵਿਚ 90 ਗੇਂਦਾਂ ’ਤੇ ਸਿਰਫ 99 ਦੌੜਾਂ ਬਣਾਈਆਂ ਹਨ। ਉਸਦੀ ਸਟ੍ਰਾਈਕ ਰੇਟ ਡਿੱਗ ਕੇ 110 ਹੋ ਗਈ ਹੈ। ਇਸਦਾ ਮੁੱਖ ਕਾਰਨ ਉਸਦਾ ਬੱਲੇਬਾਜ਼ੀ ਕ੍ਰਮ ਵਿਚ ਖੁਦ ਨੂੰ ਕੀਤੇ ਗਏ ਬਦਲਾਅ ਦਾ ਵੀ ਯੋਗਦਾਨ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮੈਚਾਂ ਵਿਚ ਭਾਰਤੀ ਟੀਮ ਇੰਨੀ ਹਾਵੀ ਰਹੀ ਹੈ ਕਿ ਪਹਿਲਾਂ ਗੇਂਦਬਾਜ਼ੀ ਕਰਨ ’ਤੇ ਉਸ ਨੂੰ ਜਿੱਤ ਲਈ ਛੋਟੇ ਟੀਚੇ ਮਿਲੇ।
ਟੀਮ ਨੇ ਜਦੋਂ ਬੱਲੇਬਾਜ਼ੀ ਕੀਤੀ ਤਾਂ ਅਭਿਸ਼ੇਕ ਤੇ ਸੰਜੂ ਸੈਮਸਨ ਵਰਗੇ ਖਿਡਾਰੀਆਂ ਦੀਆਂ ਵੱਡੀਆਂ ਪਾਰੀਆਂ ਕਾਰਨ ਸੂਰਯਕੁਮਾਰ ਨੂੰ ਕ੍ਰੀਜ਼ ’ਤੇ ਸਮਾਂ ਬਿਤਾਉਣ ਦਾ ਬਹੁਤ ਘੱਟ ਸਮਾਂ ਮਿਲਿਆ। ਇਸ ਵਿਚ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ 10 ਪਾਰੀਆਂ ਵਿਚ ਉਹ ਸਿਰਫ 10 ਚੌਕੇ ਤੇ 3 ਛੱਕੇ ਹੀ ਲਗਾ ਸਕਿਆ ਹੈ। ਉਸਦੀ ਡਾਟ ਬਾਲ ਦਾ ਫੀਸਦੀ ਲੱਗਭਗ 48 ਤੱਕ ਵੱਧ ਗਿਆ ਹੈ, ਜਿਸਦਾ ਮਤਲਬ ਹੈ ਕਿ ਉਹ ਲੱਗਭਗ ਹਰ ਦੋ ਗੇਂਦਾਂ ਵਿਚੋਂ ਇਕ ਡਾਟ ਗੇਂਦ ਖੇਡ ਰਿਹਾ ਹੈ।
Asia Cup: ਅਭਿਸ਼ੇਕ ਸ਼ਰਮਾ ਪਾਕਿ ਖਿਲਾਫ ਰਚਣਗੇ ਇਤਿਹਾਸ, ਕੋਹਲੀ ਦੇ ਇਸ ਮਹਾਰਿਕਾਰਡ ਨੂੰ ਤੋੜਨ ਤੋਂ 11 ਦੌੜਾਂ ਦੂਰ
NEXT STORY