ਨਵੀਂ ਦਿੱਲੀ : ਪਹਿਲਾਂ ਪਾਕਿਸਤਾਨ ਅਤੇ ਹੁਣ ਸ਼੍ਰੀਲੰਕਾ, ਦੋਵਾਂ ਟੀਮਾਂ ਤੋਂ ਹਾਰਨ ਤੋਂ ਬਾਅਦ ਭਾਰਤ ਦਾ ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚਣ ਦਾ ਰਾਹ ਲਗਭਗ ਬੰਦ ਹੋ ਗਈ ਹੈ। ਲਗਾਤਾਰ ਦੂਜੇ ਮੈਚ ਵਿੱਚ ਭਾਰਤੀ ਗੇਂਦਬਾਜ਼ ਅਤੇ ਬੱਲੇਬਾਜ਼ ਦੋਵੇਂ ਹੀ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾ ਸਕੇ। ਭਾਰਤੀ ਟੀਮ ਏਸ਼ੀਆ ਕੱਪ ਦੇ ਸੁਪਰ-4 ਵਿੱਚ ਲਗਾਤਾਰ ਦੋ ਮੈਚ ਹਾਰ ਚੁੱਕੀ ਹੈ।
ਇਹ ਵੀ ਪੜ੍ਹੋ : 'ਟ੍ਰੋਲਿੰਗ' ਮਗਰੋਂ ਹੁਣ ਫਿਰ ਹੋਈ ਅਰਸ਼ਦੀਪ ਨਾਲ ਬਦਤਮੀਜ਼ੀ, ਭੜਕੇ ਪੱਤਰਕਾਰ ਨੇ ਸਿਖਾਇਆ ਸਬਕ (ਵੀਡੀਓ)
ਜ਼ਿਆਦਾਤਰ ਕ੍ਰਿਕਟ ਪ੍ਰੇਮੀਆਂ ਨੂੰ ਲੱਗਦਾ ਹੈ ਕਿ ਭਾਰਤੀ ਟੀਮ ਏਸ਼ੀਆ ਕੱਪ ਦੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ। ਹਾਲਾਂਕਿ, ਇਹ ਸਹੀ ਨਹੀਂ ਹੈ। ਭਾਰਤੀ ਟੀਮ ਅਜੇ ਵੀ ਫਾਈਨਲ ਦੀ ਦੌੜ ਵਿੱਚ ਹੈ। ਹਾਂ, ਇਹ ਸੱਚ ਹੈ ਕਿ ਫਾਈਨਲ ਦਾ ਇਹ ਸਮੀਕਰਨ ਹੁਣ ਭਾਰਤ ਦੇ ਹੱਕ ਵਿੱਚ ਉਦੋਂ ਹੀ ਆਵੇਗਾ ਜਦੋਂ ਪਾਕਿਸਤਾਨ ਆਪਣਾ ਮੈਚ ਹਾਰੇਗਾ। ਆਓ ਜਾਣਦੇ ਹਾਂ ਏਸ਼ੀਆ ਕੱਪ ਦੀ ਪੁਆਇੰਟ ਟੇਬਲ ਦੀ ਸਥਿਤੀ ਅਤੇ ਫਾਈਨਲ ਦੇ ਸਮੀਕਰਨ-
ਏਸ਼ੀਆ ਕੱਪ ਦੇ ਮੌਜੂਦਾ ਐਡੀਸ਼ਨ 'ਚ ਗਰੁੱਪ ਪੜਾਅ ਤੋਂ ਬਾਅਦ ਸੁਪਰ-4 ਦਾ ਫਾਰਮੈਟ ਅਪਣਾਇਆ ਗਿਆ ਹੈ, ਜਿਸ ਦਾ ਅੰਤ ਫਾਈਨਲ 'ਚ ਹੋਵੇਗਾ। ਸੁਪਰ-4 ਦੀਆਂ ਟਾਪ-2 ਟੀਮਾਂ ਫਾਈਨਲ 'ਚ ਆਹਮੋ-ਸਾਹਮਣੇ ਹੋਣਗੀਆਂ। ਭਾਵ ਭਾਰਤ ਨੂੰ ਏਸ਼ੀਆ ਕੱਪ ਦਾ ਫਾਈਨਲ ਖੇਡਣ ਲਈ ਦੋ ਟੀਮਾਂ ਵਿੱਚ ਥਾਂ ਬਣਾਉਣੀ ਹੋਵੇਗੀ। ਫਿਲਹਾਲ ਭਾਰਤੀ ਟੀਮ ਸੁਪਰ-4 ਦੇ ਅੰਕ ਸੂਚੀ 'ਚ ਤੀਜੇ ਨੰਬਰ 'ਤੇ ਹੈ।
ਏਸ਼ੀਆ ਕੱਪ ਦੇ ਸੁਪਰ-4 ਵਿੱਚ ਹੁਣ ਤੱਕ 3 ਮੈਚ ਖੇਡੇ ਜਾ ਚੁੱਕੇ ਹਨ। ਸ਼੍ਰੀਲੰਕਾ ਅਤੇ ਭਾਰਤ ਨੇ ਦੋ-ਦੋ ਮੈਚ ਖੇਡੇ ਹਨ। ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਸੁਪਰ-4 'ਚ ਇਕ-ਇਕ ਮੈਚ ਖੇਡਿਆ ਹੈ। ਸ਼੍ਰੀਲੰਕਾ ਆਪਣੇ ਦੋਵੇਂ ਮੈਚ ਜਿੱਤ ਕੇ 4 ਅੰਕਾਂ ਨਾਲ ਸੁਪਰ-4 ਦੇ ਅੰਕ ਸੂਚੀ ਵਿੱਚ ਪਹਿਲੇ ਨੰਬਰ 'ਤੇ ਬਰਕਰਾਰ ਹੈ। ਪਾਕਿਸਤਾਨ ਦੀ ਟੀਮ ਭਾਰਤ 'ਤੇ ਜਿੱਤ ਨਾਲ ਦੂਜੇ ਨੰਬਰ 'ਤੇ ਹੈ। ਭਾਰਤ ਅਤੇ ਅਫਗਾਨਿਸਤਾਨ ਸੁਪਰ-4 ਵਿੱਚ ਇੱਕ ਵੀ ਮੈਚ ਨਹੀਂ ਜਿੱਤ ਸਕੇ ਹਨ। ਹਾਲਾਂਕਿ ਬਿਹਤਰ ਰਨ ਰੇਟ ਕਾਰਨ ਭਾਰਤ ਟੇਬਲ 'ਚ ਤੀਜੇ ਨੰਬਰ 'ਤੇ ਮੌਜੂਦ ਹੈ।
ਇਹ ਵੀ ਪੜ੍ਹੋ : ਸੱਟ ਦਾ ਸ਼ਿਕਾਰ ਰਵਿੰਦਰ ਜਡੇਜਾ ਦੇ ਗੋਡੇ ਦੀ ਸਰਜਰੀ ਸਫਲ, ਕਿਹਾ- ਛੇਤੀ ਕਰਾਂਗਾ ਵਾਪਸੀ
ਇਸ ਸਮੇਂ ਟੂਰਨਾਮੈਂਟ ਦੇ ਸੁਪਰ-4 ਵਿੱਚ ਤਿੰਨ ਹੋਰ ਮੈਚ ਖੇਡੇ ਜਾਣੇ ਹਨ। ਇਹ ਤਿੰਨ ਮੈਚ ਤੈਅ ਕਰਨਗੇ ਕਿ ਕਿਹੜੀ ਟੀਮ ਫਾਈਨਲ 'ਚ ਪਹੁੰਚੇਗੀ। ਭਾਰਤ ਦੀਆਂ ਅੰਤਿਮ ਉਮੀਦਾਂ ਦੀ ਗੱਲ ਕਰੀਏ ਤਾਂ ਫਿਲਹਾਲ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਭਾਰਤ ਅਜੇ ਵੀ ਫਾਈਨਲ ਵਿੱਚ ਪਹੁੰਚ ਸਕਦਾ ਹੈ। ਪਰ ਅਜਿਹਾ ਉਦੋਂ ਹੀ ਹੋਵੇਗਾ ਜਦੋਂ ਟੂਰਨਾਮੈਂਟ ਵਿੱਚ 2 ਤਰ੍ਹਾਂ ਦੇ ਨਤੀਜੇ ਹੋਣਗੇ। ਪਹਿਲਾ ਇਹ ਕਿ ਟੀਮ ਇੰਡੀਆ ਅਫਗਾਨਿਸਤਾਨ ਖਿਲਾਫ ਆਪਣਾ ਮੈਚ ਜਿੱਤੇ। ਦੂਜਾ, ਪਾਕਿਸਤਾਨ ਆਪਣੇ ਦੋਵੇਂ ਮੈਚ ਹਾਰ ਜਾਵੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸੱਟ ਦਾ ਸ਼ਿਕਾਰ ਰਵਿੰਦਰ ਜਡੇਜਾ ਦੇ ਗੋਡੇ ਦੀ ਸਰਜਰੀ ਸਫਲ, ਕਿਹਾ- ਛੇਤੀ ਕਰਾਂਗਾ ਵਾਪਸੀ
NEXT STORY